
ਈਰਾਨ ਨੇ ਮੰਗਲਵਾਰ ਨੂੰ ਇਜ਼ਰਾਈਲ ਖਿਲਾਫ ਵੱਡੀ ਕਾਰਵਾਈ ਕੀਤੀ ਜਦੋਂ ਉਸ ਨੇ ਬੈਂਜਾਮਿਨ ਨੇਤਨਯਾਹੂ ਦੇ ਦੇਸ਼ ਵੱਲ 180 ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ। ਹਮਲੇ ਤੋਂ ਬਾਅਦ ਇਜ਼ਰਾਈਲ ਵਿੱਚ ਸਾਇਰਨ ਦੀ ਆਵਾਜ਼ ਗੂੰਜਣੀ ਸ਼ੁਰੂ ਹੋ ਗਈ ਅਤੇ ਆਮ ਲੋਕਾਂ ਨੂੰ ਤੁਰੰਤ ਬੰਬ ਸ਼ੈਲਟਰਾਂ ਵਿੱਚ ਭੇਜ ਦਿੱਤਾ ਗਿਆ।
ਮੰਗਲਵਾਰ ਨੂੰ ਈਰਾਨ ਦੇ ਸਰਕਾਰੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮਿਜ਼ਾਈਲ ਹਮਲੇ ਨੇ ਹਵਾਈ ਅਤੇ ਰਾਡਾਰ ਸਾਈਟਾਂ ਦੇ ਨਾਲ-ਨਾਲ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਹਮਾਸ ਅਤੇ ਹਿਜ਼ਬੁੱਲਾ ਦੇ ਸੀਨੀਅਰ ਅਧਿਕਾਰੀਆਂ ਦੀ ਹੱਤਿਆ ਦੀ ਯੋਜਨਾ ਬਣਾਈ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਈਰਾਨ ਨੂੰ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਆਪਣੇ ਬਚਾਅ ਦਾ ਅਧਿਕਾਰ ਹੈ। ਟੀਵੀ ਸਟੇਸ਼ਨ ਨੇ ਇਰਾਨ ਵਿੱਚ ਅਣਪਛਾਤੇ ਸਥਾਨਾਂ ਤੋਂ ਹਨੇਰੇ ਵਿੱਚ ਲਾਂਚ ਕੀਤੀਆਂ ਗਈਆਂ ਮਿਜ਼ਾਈਲਾਂ ਦੀ ਫੁਟੇਜ ਵੀ ਦਿਖਾਈ।