
ਜੰਮੂ-ਕਸ਼ਮੀਰ ’ਚ 10 ਸਾਲ ਬਾਅਦ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਦੀਆਂ 40 ਸੀਟਾਂ ’ਤੇ 66 ਫੀਸਦੀ ਪੋਲਿੰਗ ਹੋਈ। ਚੋਣਾਂ ਦੇ ਪਹਿਲੇ ਪੜਾਅ ’ਚ 62 ਤੇ ਦੂਜੇ ਪੜਾਅ ’ਚ 58 ਫੀਸਦੀ ਵੋਟਾਂ ਪਈਆਂ ਸਨ। ਅੱਜ ਸ਼ਾਂਤੀਪੂਰਨ ਤਰੀਕੇ ਨਾਲ 40 ਵਿਧਾਨ ਸਭਾ ਸੀਟਾਂ ’ਤੇ ਪੋਲਿੰਗ ਸੰਪੰਨ ਹੋ ਗਈ। ਹੁਣ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 90 ਸੀਟਾਂ ਲਈ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।
ਮੁੱਖ ਚੋਣ ਅਧਿਕਾਰੀ ਪਾਂਡੁਰੰਗ ਕੇ. ਪੋਲੇ ਅਨੁਸਾਰ 65.58 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। 40 ਵਿਧਾਨ ਸਭਾ ਸੀਟਾਂ ਲਈ ਚੋਣ ਕਮਿਸ਼ਨ ਨੇ 5060 ਪੋਲਿੰਗ ਕੇਂਦਰ ਬਣਾਏ ਸਨ। 40 ਸੀਟਾਂ ’ਤੇ 415 ਉਮੀਦਵਾਰ ਚੋਣ ਮੈਦਾਨ ’ਚ ਸਨ।