
ਹਰਿਆਣਾ ਦੇ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ 56 ਸਾਲਾਂ ਬਾਅਦ ਮਿਲੀ ਹੈ। ਪਰਿਵਾਰ ਨੂੰ ਜਦੋਂ ਇਸ ਬਾਰੇ ਸੂਚਨਾ ਮਿਲੀ ਤਾਂ ਉਹ ਹੈਰਾਨ ਹੋ ਗਏ। ਦਰਅਸਲ ਭਾਰਤੀ ਫ਼ੌਜ ਨੂੰ ਸਾਲ 1968 ‘ਚ ਹਿਮਾਚਲ ਦੇ ਰੋਹਤਾਂਗ ਦਰਰੇ ਕੋਲ ਵਾਪਰੇ ਜਹਾਜ਼ ਹਾਦਸੇ ਦੀਆਂ 4 ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿਚ ਹਰਿਆਣਾ ਦੇ ਰੇਵਾੜੀ ਦੇ ਸਿਪਾਹੀ ਮੁੰਸ਼ੀਰਾਮ ਵੀ ਸ਼ਾਮਲ ਹਨ। 56 ਸਾਲ ਬਾਅਦ ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅਵਸ਼ੇਸ਼ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ 7 ਫਰਵਰੀ 1968 ਨੂੰ ਭਾਰਤੀ ਹਵਾਈ ਫ਼ੌਜ ਦੇ ਇਕ ਜਹਾਜ਼ ਨੇ ਚੰਡੀਗੜ੍ਹ ਤੋਂ ਲੇਹ ਲਈ ਉਡਾਣ ਭਰੀ ਸੀ। ਇਸ ਜਹਾਜ਼ ‘ਚ 102 ਲੋਕ ਸਵਾਰ ਸਨ ਪਰ ਹਿਮਾਚਲ ਦੇ ਰੋਹਤਾਂਗ ਦਰਰੇ ਕੋਲ ਜਹਾਜ਼ ਨਾਲ ਸੰਪਰਕ ਟੁੱਟ ਗਿਆ ਅਤੇ ਫਿਰ ਜਹਾਜ਼ ਬਟਾਲ ਦੇ ਉੱਪਰ ਚੰਦਰਭਾਗਾ ਰੇਂਜ ਵਿਚ ਕ੍ਰੈਸ਼ ਹੋ ਗਿਆ।