ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਐਨ.ਡੀ.ਪੀ.ਐਕਟ ਦੇ ਵੱਖ ਵੱਖ ਮੁਕੱਦਮਿਆਂ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਜਿਲ੍ਹਾ ਜਲੰਧਰ ਦਿਹਾਤੀ ਦੇ ਵੱਖ-ਵੱਖ ਥਾਣਿਆ ਵਿੱਚ ਦਰਜ ਹੋਏ ਐਨ.ਡੀ.ਪੀ.ਐਕਟ ਦੇ 65 ਮੁਕੱਦਮਿਆਂ ਵਿੱਚ ਬ੍ਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਜ ਮਿਤੀ 16-04-2024 ਨੂੰ ਗਰੀਨ ਇਨਰਜੀ ਪਲਾਟ ਬੀਰ ਪਿੰਡ ਨਕੋਦਰ ਵਿਖੇ ਸਾੜ ਕੇ ਨਸ਼ਟ ਕੀਤਾ ਗਿਆ।ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

1. ਡੋਡੇ ਚੂਰਾ ਪੋਸਤ

2. ਨਸ਼ੀਲਾ ਪਾਊਡਰ

3. ਹੈਰੋਇਨ

4. ਚਰਸ

5. ਇੰਜੈਕਸ਼ਨ

6. ਨਸ਼ੀਲੀਆਂ ਗੋਲੀਆਂ

98 ਕਿੱਲੋ 550 ਗ੍ਰਾਮ

185 ਗ੍ਰਾਮ

02 ਕਿੱਲੋ 591 ਗ੍ਰਾਮ

150 ਗ੍ਰਾਮ

02

724

ਇਸ ਮੌਕੇ ਪਰ ਜਿਲ੍ਹਾ ਜਲੰਧਰ ਦਿਹਾਤੀ ਦੀ ਡਰੱਗ ਡਿਸਪੋਜਲ ਕਮੇਟੀ ਦੇ ਚੇਅਰਮੈਨ ਡਾ. ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ, ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਲਖਵੀਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ, ਸ਼੍ਰੀ ਸੁਖਜੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਐਨ.ਡੀ.ਪੀ.ਐਸ. & ਨਾਰਕੋਟਿਕ ਜਲੰਧਰ ਦਿਹਾਤੀ ਅਤੇ ਸ਼੍ਰੀ ਕੁਲਵਿੰਦਰ ਸਿੰਘ ਵਿਰਕ ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਮੌਜੂਦ ਸਨ।

Leave a Reply

Your email address will not be published. Required fields are marked *