ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਦੀ ਪੁਲਿਸ ਵੱਲੋ ਲੜਾਈ ਝਗੜੇ ਦੇ ਮੁੱਕਦਮੇ ਵਿੱਚ ਇੱਕ ਦੋਸੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਤੇਜਧਾਰ ਹਥਿਆਰ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ

ਡਾ. ਅੰਕੁਰ ਗੁਪਤਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਸੁਮਿਤ ਸੂਦ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਆਦਮਪੁਰ ਦੀ ਅਗਵਾਈ ਹੇਠ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਨੇ ਲੜਾਈ ਝਗੜੇ ਦੇ ਮੁੱਕਦਮੇ ਵਿੱਚ ਇੱਕ ਦੋਸੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਤੇਜਧਾਰ ਹਥਿਆਰ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਮਿਤ ਸੂਦ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 13 ਮਿਤੀ 17.04.2024 ਅ/ਧ 324/326/506 ਭ:ਦ ਥਾਣਾ ਪਤਾਰਾ ਜਿਲ੍ਹਾ ਜਲੰਧਰ ਬਰਬਿਆਨ ਮਨਜੀਤ ਸਿੰਘ ਪੁਤਰ ਕੁਲਦੀਪ ਸਿੰਘ ਵਾਸੀ ਉਚਾ ਥਾਣਾ ਪਤਾਰਾ ਜਿਲ੍ਹਾ ਜਲੰਧਰ ਬਰਖਿਲਾਫ ਸੰਦੀਪ ਸਿੰਘ ਉਰਫ ਬੰਟੀ ਅਮਰੀਕ ਸਿੰਘ ਵਾਸੀ ਉੱਚਾ ਥਾਣਾ ਪਤਾਰਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਜਦੋ ਮੁਦਈ ਮੁਕੱਦਮਾ ਦਾ ਬੱਚਾ ਗਲੀ ਵਿਚ ਖੇਡ ਰਿਹਾ ਸੀ ਤਾਂ ਸੰਦੀਪ ਸਿੰਘ ਉਕਤ ਨੇ ਬੱਚੇ ਨੂੰ ਗਾਲਾ ਕੱਢੀਆਂ ਜਦੋ ਮੁਦਈ ਮੁਕੱਦਮਾ ਨੇ ਸੰਦੀਪ ਸਿੰਘ ਉਕਤ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਆਪਣੇ ਦਾਤਰ ਨਾਲ ਮੁਦਈ ਮੁਕੱਦਮਾ ਤੇ ਹਮਲਾ ਕਰ ਦਿੱਤਾ। ਜੋ ਮਨਜੀਤ ਸਿੰਘ ਉਕਤ ਦੀ MLR NO. AC/13/2024 ਮਿਤੀ 14.04.2024 ਤੇ ਬਿਆਨਾਤ ਤੋ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।ਦੌਰਾਨੇ ਤਫਤੀਸ਼ ਦੋਸ਼ੀ ਸੰਦੀਪ ਸਿੰਘ ਉਰਫ ਬੰਟੀ ਅਮਰੀਕ ਸਿੰਘ ਵਾਸੀ ਉੱਚਾ ਥਾਣਾ ਪਤਾਰਾ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਉਸ ਵੱਲੋ ਵਾਰਦਾਤ ਸਮੇਂ ਵਰਤਿਆ ਗਿਆ ਤੇਜਧਾਰ ਦਾਤਰ ਬ੍ਰਾਮਦ ਕੀਤਾ।ਜੋ ਦੋਸੀ ਨੂੰ ਅੱਜ ਪੇਸ਼ ਅਦਾਲਤ ਕਰਕੇ ਕੇਦਰੀ ਜੇਲ੍ਹ ਕਪੂਰਥਲਾ ਬੰਦ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *