
ਡਾਕਟਰ ਅੰਕੁਰ ਗੁੱਪਤਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਭਗੋੜਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਜਤਿੰਦਰ ਸਿੰਘ ਇੰਸਪੈਕਟਰ/ਮੁੱਖ ਅਫਸਰ ਥਾਣਾ ਭੋਗਪੁਰ ਦੀ ਨਿਗਰਾਨੀ ਹੇਠ ਇੱਕ ਭਗੋੜਾ ਦੋਸ਼ੀ ਅਤੇ ਦੋ ਚੋਰ ਗ੍ਰਿਫਤਾਰ ਕੀਤੇ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ- ਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 16.04.2024 ਨੂੰ ਏ.ਐਸ.ਆਈ ਜਸਵਿੰਦਰ ਸਿੰਘ 902 ਥਾਣਾ ਭੋਗਪੁਰ ਵਲੋ ਮੁ:ਨੰ 90 ਮਿਤੀ 04.05.2020 ਅ/ਧ 188,269,270 ਭ:ਦ 51-B Dm act ਥਾਣਾ ਭੋਗਪੁਰ ਵਿੱਚ ਪੀ.ਓ ਦੋਸ਼ੀ ਰਾਜੇਸ਼ ਭੁੱਟਾ ਪੁੱਤਰ ਮਲਕੀਤ ਰਾਮ ਵਾਸੀ ਪਿੰਡ ਬਿਨਪਾਲਕੇ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਬਾ-ਅਦਾਲਤ ਮਿਸ ਹਿਨਾ ਅਗਰਵਾਲ ਜੇ.ਐਮ.ਆਈ.ਸੀ. ਜੱਜ ਸਾਹਿਬ ਜਲੰਧਰ ਵਲੋਂ ਗੈਰ ਹਾਜਰ ਹੋਣ ਕਰਕੇ ਮਿਤੀ 21.01.23 ਨੂੰ 299 ਜਫ ਤਹਿਤ ਪੀ ਓ ਘੋਸ਼ਿਤ ਕੀਤਾ ਗਿਆ ਸੀ। ਜਿਸ ਨੂੰ ਅੱਜ ਬੰਦ ਜੂਡੀਸ਼ੀਅਲ ਕੇਂਦਰੀ ਜੇਲ ਕਪੂਰਥਲਾ ਕਰਾਇਆ ਗਿਆ ਹੈ।
ਇਸੇ ਤਰ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 05.05.23 ਨੂੰ ਜਤਿੰਦਰ ਸਿੰਘ ਪੁਤੱਰ ਵਿਦਿਆ ਪ੍ਰਸਾਦ ਵਾਸੀ ਭੋਗਪੁਰ ਜਿਲਾ ਜਲੰਧਰ ਨੇ ਬਿਆਨ ਲਿਖਾਇਆ ਕਿ ਉਸ ਵਲੋ ਮੋਟਰ ਸਾਈਕਲ ਮਾਰਕਾ ਸਪਲੈਡਰ(NEW)ਜੋ ਕਿ ਰਾਜਾ ਹਾਰਡ ਵੇਅਰ ਤੇ ਆਪਣਾ ਮੋਟਰ ਸਾਈਕਲ PB 08 EZ 3464 ਰੰਗ ਕਾਲਾ ਖੜਾ ਕੀਤਾ ਸੀ। ਜਿਸ ਨੂੰ ਕਰੀਬ 8 PM ਵਜੇ ਖੜਾ ਕੀਤਾ ਸੀ ਅਤੇ ਜਦੋ ਕਰੀਬ 8:45 PM ਵਜੇ ਆ ਕਿ ਵੇਖਿਆ ਤਾ ਉਸ ਦਾ ਮੋਟਰ ਸਾਈਕਲ ਉਥੇ ਨਹੀ ਸੀ ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਲੈ ਗਿਆ ਹੈ। ਜਿਸ ਤੇ ਮੁਕੱਦਮਾ ਨੰਬਰ 43 ਮਿਤੀ 05.05.23 ਅ/ਧ 379 ਭ:ਦ ਦਰਜ ਕਰਕੇ ਕੱਲ ਮਿਤੀ 15.04.24 ਨੂੰ ਏ.ਐਸ.ਆਈ ਕਾਬਲ ਸਿੰਘ ਥਾਣਾ ਭੋਗਪੁਰ ਵਲੋ ਦੋਸ਼ੀ ਬਲਵਿੰਦਰ ਸਿੰਘ ਉਰਫ ਬਿੰਦੂ ਪੁੱਤਰ ਰਾਮ ਚੰਦ ਅਤੇ ਰਵੀ ਪੁੱਤਰ ਜੱਗਾ ਵਾਸੀਆਨ ਪਿੰਡ ਬੂਲੋਵਾਲ ਥਾਣਾ ਭੋਗਪੁਰ ਜਿਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾ ਪਾਸੋ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਹਨਾ ਵਲੋ ਇਹ ਮੋਟਰਸਾਈਕਲ ਕਿੱਥੇ ਰੱਖਿਆ ਹੈ।