
ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਰੇਲਵੇ ਨੇ ਹਰਿਆਣਾ ‘ਚ ਤਿੰਨ ਸਪੈਸ਼ਲ ਟਰੇਨਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿੱਚ ਭਿਵਾਨੀ-ਜੈਪੁਰ, ਰੇਵਾੜੀ-ਰਿੰਗਾਸ ਅਤੇ ਹਿਸਾਰ-ਪੁਣੇ ਸਪੈਸ਼ਲ ਟਰੇਨਾਂ ਸ਼ਾਮਲ ਹਨ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਰੇਲਗੱਡੀ ਨੰਬਰ 09733 ਜੈਪੁਰ-ਭਿਵਾਨੀ ਵਿਸ਼ੇਸ਼ ਰੇਲਗੱਡੀ 1 ਤੋਂ 30 ਨਵੰਬਰ ਵਿਚਕਾਰ (30 ਯਾਤਰਾਵਾਂ) ਜੈਪੁਰ ਤੋਂ 07.00 ਵਜੇ ਰਵਾਨਾ ਹੋ ਕੇ 14.20 ਵਜੇ ਭਿਵਾਨੀ ਪਹੁੰਚੇਗੀ। ਇਸੇ ਤਰ੍ਹਾਂ ਰੇਲਗੱਡੀ ਨੰਬਰ 09734, ਭਿਵਾਨੀ-ਜੈਪੁਰ ਵਿਸ਼ੇਸ਼ ਰੇਲ ਗੱਡੀ 1 ਤੋਂ 30 ਨਵੰਬਰ ਤੱਕ (30 ਯਾਤਰਾਵਾਂ) ਭਿਵਾਨੀ ਤੋਂ 16.05 ਵਜੇ ਰਵਾਨਾ ਹੋ ਕੇ 23.15 ਵਜੇ ਜੈਪੁਰ ਪਹੁੰਚੇਗੀ।