
ਸਰਕਾਰ ਅਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਦੀ ਸਖ਼ਤੀ ਅਤੇ ਨਿਯਮਾਂ ਮਗਰੋਂ ਵੀ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ। ਇਸ ਦਰਮਿਆਨ ਇਕ ਵਾਰ ਫਿਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੰਗਲਵਾਰ ਨੂੰ ਵੀ ਵੱਖ-ਵੱਖ ਭਾਰਤੀ ਏਅਰਲਾਈਨਜ਼ ਵਲੋਂ ਸੰਚਾਲਿਤ 100 ਤੋਂ ਵੱਧ ਉਡਾਣਾਂ ਦੀ ਧਮਕੀ ਮਿਲੀ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਏਅਰ ਇੰਡੀਆ ਦੀਆਂ 36 ਅਤੇ ਇੰਡੀਗੋ ਦੀਆਂ 35 ਉਡਾਣਾਂ ਨੂੰ ਧਮਕੀਆਂ ਮਿਲੀਆਂ। ਵਿਸਤਾਰਾ ਦੀਆਂ 32 ਉਡਾਣਾਂ ਨੂੰ ਵੀ ਧਮਕੀ ਮਿਲੀ। ਵਧੇਰੇ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ।