
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ’ਤੇ ਭਾਰਤ ਦੇ ਰਾਜਿਆਂ ਤੇ ਮਹਾਰਾਜਿਆਂ ਦਾ ਅਪਮਾਨ ਕਰਨ ਪਰ ਤੁਸ਼ਟੀਕਰਨ ਦੀ ਸਿਆਸਤ ਲਈ ਨਵਾਬਾਂ, ਨਿਜ਼ਾਮਾਂ, ਸੁਲਤਾਨਾਂ ਅਤੇ ਬਾਦਸ਼ਾਹਾਂ ਵਲੋਂ ਕੀਤੇ ਗਏ ਅੱਤਿਆਚਾਰਾਂ ’ਤੇ ਇਕ ਵੀ ਸ਼ਬਦ ਨਾ ਬੋਲਣ ਦਾ ਦੋਸ਼ ਲਾਇਆ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਜਾਇਦਾਦ ਵਧਾਉਣ ਲਈ ਕੰਮ ਕਰ ਰਹੀ ਹੈ, ਪਰ ਕਾਂਗਰਸ ਦੇ ਸ਼ਹਿਜ਼ਾਦਾ (ਰਾਹੁਲ ਗਾਂਧੀ) ਅਤੇ ਉਨ੍ਹਾਂ ਦੀ ਭੈਣ (ਪ੍ਰਿਯੰਕਾ ਗਾਂਧੀ ) ਦੋਵੇਂ ਹੀ ਐਲਾਨ ਕਰ ਰਹੇ ਹਨ ਕਿ ਜੇ ਉਹ ਸੱਤਾ ’ਚ ਆਉਂਦੇ ਹਨ ਤਾਂ ਦੇਸ਼ ਦਾ ‘ਐਕਸ-ਰੇ’ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਦੀ ਜਾਇਦਾਦ, ਬੈਂਕ ਲਾਕਰ, ਜ਼ਮੀਨ, ਵਾਹਨ, ਔਰਤਾਂ ਦੇ ਗਹਿਣਿਆਂ, ਸੋਨਾ ਤੇ ਮੰਗਲਸੂਤਰ ਦਾ ‘ਐਕਸ-ਰੇ’ ਕਰਨਗੇ। ਕਾਂਗਰਸ ਨੇ ਤੁਸ਼ਟੀਕਰਨ ਤੇ ਵੋਟ ਬੈਂਕ ਨੂੰ ਧਿਆਨ ’ਚ ਰੱਖ ਕੇ ਸਾਡਾ ਇਤਿਹਾਸ ਤੇ ਆਜ਼ਾਦੀ ਦਾ ਸੰਘਰਸ਼ ਲਿਖਿਆ ਪਰ ਅੱਜ ਵੀ ਕਾਂਗਰਸ ਦੇ ‘ ਸ਼ਹਿਜ਼ਾਦਾ’ ਉਸ ਪਾਪ ਨੂੰ ਅੱਗੇ ਵਧਾ ਰਹੇ ਹਨ।
ਉਨ੍ਹਾਂ ਦਾ ਪ੍ਰਸ਼ਾਸਨ ਤੇ ਦੇਸ਼ ਭਗਤੀ ਅੱਜ ਵੀ ਸਾਨੂੰ ਪ੍ਰੇਰਿਤ ਕਰਦੀ ਹੈ। ਮੈਸੂਰ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਮੋਦੀ ਨੇ ਕਿਹਾ ਕਿ ‘ ਸ਼ਹਿਜ਼ਾਦਾ’ ਨੇ ਜਾਣਬੁੱਝ ਕੇ ਵੋਟ ਬੈਂਕ ਦੀ ਸਿਆਸਤ ਅਤੇ ਤੁਸ਼ਟੀਕਰਨ ਨੂੰ ਧਿਆਨ ’ਚ ਰੱਖ ਕੇ ਅਜਿਹੇ ਬਿਆਨ ਦਿੱਤੇ। ਮੈਸੂਰ ਦੇ ਸਾਬਕਾ ਸ਼ਾਹੀ ਪਰਿਵਾਰ ਦਾ ਉਨ੍ਹਾਂ ਦੇ ਯੋਗਦਾਨ ਲਈ ਅੱਜ ਵੀ ਦੇਸ਼ ਵਿੱਚ ਸਨਮਾਨ ਕੀਤਾ ਜਾਂਦਾ ਹੈ। ‘ਸ਼ਹਿਜ਼ਾਦਾ’ ਨੇ ਰਾਜਿਆਂ-ਮਹਾਰਾਜਿਆਂ ਨੂੰ ਮਾੜਾ ਬੋਲਿਆ, ਪਰ ਭਾਰਤ ਦੇ ਇਤਿਹਾਸ ਵਿਚ ਨਵਾਬਾਂ, ਨਿਜ਼ਾਮਾਂ, ਸੁਲਤਾਨਾਂ ਅਤੇ ਬਾਦਸ਼ਾਹਾਂ ਵਲੋਂ ਕੀਤੇ ਗਏ ਜ਼ੁਲਮਾਂ ਨੂੰ ਲੈ ਕੇ ਉਨ੍ਹਾਂ ਦੇ ਮੂੰਹ ’ਤੇ ਤਾਲਾ ਲੱਗ ਗਿਆ।