
ਪੰਜਾਬ ‘ਚ ਝੋਨੇ ਦੀ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨਾਂ ਦਾ ਧਰਨਾ ਜਾਰੀ ਹੈ। ਪੰਜਾਬ ਵਿਚ ਨੈਸ਼ਨਲ ਹਾਈਵੇਅਜ਼ ਜਾਮ ਕੀਤੇ ਗਏ ਹਨ। ਇਸ ਦੌਰਾਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗਿਣਤੀ ਵਿੱਚ ਬੱਸਾਂ ਟਰੈਫਿਕ ਜਾਮ ਵਿੱਚ ਫਸੀਆਂ ਹੋਈਆਂ ਹਨ ਅਤੇ ਸਵਾਰੀਆਂ ਬੱਸਾਂ ਵਿੱਚੋਂ ਉਤਰ ਕੇ ਪੈਦਲ ਸਫ਼ਰ ਕਰ ਰਹੀਆਂ ਹਨ।ਦਰਅਸਲ ਅੱਜ ਫਿਰ ਸਾਂਝੇ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੇ ਪਿੰਡ ਬਕਾਪੁਰ ਦੇ ਸਾਹਮਣੇ ਫਿਲੌਰ-ਗੋਰਾਇਆ ਵਿਚਕਾਰ ਪੈਂਦੇ ਕੌਮੀ ਮਾਰਗ ਨੂੰ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਜਾਮ ਕਰ ਦਿੱਤਾ ਹੈ। ਇਸ ਕੌਮੀ ਸ਼ਾਹਰਾਹ ਰਾਹੀਂ ਦਿੱਲੀ ਜਾਣ ਵਾਲੇ ਰੂਟ ’ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ।