
ਰਾਜਸਥਾਨ ਦੇ ਭੀਲਵਾੜਾ ਸ਼ਹਿਰ ਵਿਚ ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ, ਜਿਸ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਹਾਲਾਤ ਕੰਟਰੋਲ ਵਿਚ ਹੈ ਅਤੇ ਘਟਨਾ ਦੇ ਸਬੰਧ ਵਿਚ 25 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸ਼ਹਿਰ ਦੇ ਮੰਗਲਾ ਚੌਕ ‘ਤੇ ਇਕ ਭਾਈਚਾਰੇ ਦੇ ਕੁਝ ਲੋਕ ਪਟਾਕੇ ਚਲਾ ਰਹੇ ਸਨ ਤਾਂ ਘੱਟ ਗਿਣਤੀ ਭਾਈਚਾਰੇ ਦੇ ਕੁਝ ਲੋਕਾਂ ਨੇ ਇਸ ‘ਤੇ ਇਤਰਾਜ਼ ਜਤਾਇਆ।