
ਆਸਟ੍ਰੇਲੀਆਈ ਸਰਕਾਰ ਨੇ ਬਰਡ ਫਲੂ ਦੇ ਘਾਤਕ ਹਮਲੇ ਦੇ ਸੰਭਾਵੀ ਖਦਸ਼ੇ ਤਹਿਤ ਤਿਆਰੀਆਂ ਨੂੰ ਵਧਾਉਣ ਲਈ ਨਵੀਂ ਫੰਡਿੰਗ ਦੀ ਘੋਸ਼ਣਾ ਕੀਤੀ ਹੈ। ਸਰਕਾਰ ਨੇ ਸੋਮਵਾਰ ਨੂੰ ਹਾਈ-ਪੈਥੋਜੈਨੀਸਿਟੀ ਏਵੀਅਨ ਇਨਫਲੂਐਂਜ਼ਾ (HPAI) ਦੇ H5N1 ਸਟ੍ਰੇਨ ਤੋਂ ਆਸਟ੍ਰੇਲੀਆ ਨੂੰ ਬਚਾਉਣ ਲਈ ਜੈਵਿਕ ਸੁਰੱਖਿਆ, ਵਾਤਾਵਰਣ ਅਤੇ ਜਨਤਕ ਸਿਹਤ ਉਪਾਵਾਂ ਲਈ ਵਾਧੂ 95 ਮਿਲੀਅਨ ਆਸਟ੍ਰੇਲੀਆਈ ਡਾਲਰ (63.9 ਮਿਲੀਅਨ ਡਾਲਰ) ਦੀ ਘੋਸ਼ਣਾ ਕੀਤੀ।
ਨਵੀਂ ਫੰਡਿੰਗ ਵਿੱਚ H5N1ਦੇ ਪ੍ਰਕੋਪ ਦੀ ਸਥਿਤੀ ਵਿੱਚ ਆਸਟ੍ਰੇਲੀਆਈ ਖੇਤੀਬਾੜੀ ਦੀ ਸੁਰੱਖਿਆ ਲਈ ਪਹਿਲਕਦਮੀਆਂ ਲਈ 37 ਮਿਲੀਅਨ ਆਸਟ੍ਰੇਲੀਅਨ ਡਾਲਰ (24.9 ਮਿਲੀਅਨ ਡਾਲਰ) ਅਤੇ ਖ਼ਤਰੇ ਵਿਚ ਪਈਆਂ ਨਸਲਾਂ ਲਈ ਵਾਤਾਵਰਣੀ ਉਪਾਵਾਂ ਅਤੇ ਸੁਰੱਖਿਆ ਕਾਰਵਾਈਆਂ ਲਈ 35.9 ਮਿਲੀਅਨ ਆਸਟ੍ਰੇਲੀਅਨ ਡਾਲਰ (24.1 ਮਿਲੀਅਨ ਡਾਲਰ) ਸ਼ਾਮਲ ਹਨ।