
ਐਲਨ ਲਿਚਟਮੈਨ, ਇੱਕ ਪ੍ਰਸਿੱਧ ਅਮਰੀਕੀ ਯੂਨੀਵਰਸਿਟੀ ਦੇ ਪ੍ਰੋਫੈਸਰ, ਨੇ ‘ਵ੍ਹਾਈਟ ਹਾਊਸ ਕੀ (Key)’ ਵਜੋਂ ਜਾਣੀ ਜਾਂਦੀ ਇੱਕ ਭਵਿੱਖਬਾਣੀ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ਨੇ 1984 ਤੋਂ ਬਾਅਦ ਸਾਰੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਸਹੀ ਭਵਿੱਖਬਾਣੀ ਕੀਤੀ ਹੈ। ਜਾਣਕਾਰੀ ਅਨੁਸਾਰ ਐਲਨ ਲਿਚਮੈਨ ਨੇ 1981 ‘ਚ ਰੂਸੀ ਭੂ-ਭੌਤਿਕ ਵਿਗਿਆਨੀ ਵਲਾਦੀਮੀਰ ਕੇਲਿਸ-ਬੋਰੋਕ ਦੀ ਮਦਦ ਨਾਲ ਇਹ ਪ੍ਰਣਾਲੀ ਵਿਕਸਿਤ ਕੀਤੀ ਸੀ ਅਤੇ ਭੂਚਾਲ ਦੀ ਭਵਿੱਖਬਾਣੀ ਲਈ ਕੇਲਿਸ-ਬੋਰੋਕ ਦੁਆਰਾ ਤਿਆਰ ਕੀਤੇ ਗਏ ਪੂਰਵ ਅਨੁਮਾਨ ਦੇ ਤਰੀਕਿਆਂ ਨੂੰ ਅਪਣਾਇਆ ਸੀ। ਜਾਣਕਾਰੀ ਮੁਤਾਬਕ ਇਸ ਸਿਸਟਮ ‘ਚ ਕੁੱਲ 13 ਕੀਜ਼ ਹਨ।
ਵ੍ਹਾਈਟ ਹਾਊਸ ਦੀ ਕੁੰਜੀ ਕਿਵੇਂ ਕੰਮ ਕਰਦੀ ਹੈ?
ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਬਾਰੇ ਰਾਜਨੀਤਿਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ 13 ‘ਚੋਂ 6 ਕੁੰਜੀਆਂ ਮੌਜੂਦਾ ਵ੍ਹਾਈਟ ਹਾਊਸ ਪਾਰਟੀ ਦੇ ਵਿਰੁੱਧ ਹੁੰਦੀਆਂ ਹਨ ਤਾਂ ਉਸ ਦੇ ਹਾਰਨ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ ਤੇ ਜੇਕਰ ਇਸ ਤੋਂ ਘੱਟ ਹੁੰਦੀ ਹੈ ਤਾਂ ਉਸ ਦੇ ਜਿੱਤਣ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ। ਏਐਨਆਈ ਨਾਲ ਇੱਕ ਇੰਟਰਵਿਊ ਵਿੱਚ, ਲਿਚਮੈਨ ਨੇ ਕਿਹਾ ਕਿ ਸਿਰਫ ਚਾਰ ਕੁੰਜੀਆਂ ਹਨ ਜੋ ਮੌਜੂਦਾ ਡੈਮੋਕਰੇਟਸ ਦੇ ਵਿਰੁੱਧ ਕੰਮ ਕਰਦੀਆਂ ਹਨ, ਜਿਸਦਾ ਮਤਲਬ ਹੈ ਕਿ ਡੋਨਾਲਡ ਟਰੰਪ ਵ੍ਹਾਈਟ ਹਾਊਸ ‘ਚ ਵਾਪਸ ਨਹੀਂ ਆਉਣਗੇ।