
ਸ਼ਰਾਬ ਨੀਤੀ ਘਪਲੇ ਮਾਮਲੇ ਵਿਚ ਜੇਲ੍ਹ ‘ਚ ਬੰਦ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਸੁਪਰਡੈਂਟ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੈਂ ਅਖ਼ਬਾਰ ਵਿਚ ਤਿਹਾੜ ਜੇਲ੍ਹ ਪ੍ਰਸ਼ਾਸਨ ਦਾ ਬਿਆਨ ਪੜ੍ਹਿਆ। ਮੈਨੂੰ ਬਿਆਨ ਪੜ੍ਹ ਕੇ ਦੁੱਖ਼ ਹੋਇਆ। ਮੈਂ ਰੋਜ਼ਾਨ ਇਨਸੁਲਿਨ ਮੰਗ ਰਿਹਾ ਹਾਂ। ਜਦੋਂ ਵੀ ਕੋਈ ਡਾਕਟਰ ਮੈਨੂੰ ਵੇਖਣ ਆਇਆ ਤਾਂ ਮੈਂ ਦੱਸਿਆ ਕਿ ਮੇਰਾ ਸ਼ੂਗਰ ਦਾ ਪੱਧਰ ਬਹੁਤ ਹਾਈ ਹੈ। ਮੈਂ ਗਲੂਕੋ ਮੀਟਰ ਦੀ ਰੀਡਿੰਗ ਵਿਖਾ ਕੇ ਦੱਸਿਆ ਕਿ ਦਿਨ ਵਿਚ ਤਿੰਨ ਵਾਰ ਪੀਕ ਆਉਂਦੀ ਹੈ ਅਤੇ ਸ਼ੂਗਰ ਦਾ ਪੱਧਰ 250-300 ਵਿਚ ਚੱਲਾ ਜਾਂਦਾ।
ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਏਮਜ਼ ਨੂੰ ਲਿਖਿਆ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਉੱਚ ਕੋਲੇਸਟ੍ਰੋਲ ਵਾਲੇ ਭੋਜਨ ਜਿਵੇਂ ਮਠਿਆਈਆਂ, ਲੱਡੂ, ਕੇਲੇ, ਅੰਬ, ਫਰੂਟ ਚਾਟ, ਤਲੇ ਹੋਏ ਭੋਜਨ, ਨਮਕੀਨ, ਮਿੱਠੀ ਚਾਹ, ਪੁਰੀ-ਆਲੂ, ਅਚਾਰ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਉਹ ਭੋਜਨ ਦਾ ਸੇਵਨ ਕਰ ਰਹੇ ਹਨ ਅਤੇ ਉਨ੍ਹਾਂ ਲਈ ਇਕ ਸਿਹਤਮੰਦ ਡਾਈਟ ਯੋਜਨਾ ਲਈ ਕਿਹਾ ਗਿਆ ਸੀ। ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਜੇਲ੍ਹ ‘ਚ ਬੰਦ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ ਲਾਇਆ ਹੈ ਕਿ ਸ਼ਰਾਬ ਘਪਲੇ ਤੋਂ ਪੈਦਾ ਹੋਈ ‘ਅਪਰਾਧ ਦੀ ਕਮਾਈ’ ਦਾ ਮੁੱਖ ਲਾਭਪਾਤਰੀ ਆਮ ਆਦਮੀ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਨੇ ਇਸ ਵਿਚ ਮੁੱਖ ਭੂਮਿਕਾ ਨਿਭਾਈ ਹੈ।