
ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਵਿਚ ਮੰਗਲਵਾਰ ਸਵੇਰੇ ਪੁਲਸ ਨਾਲ ਮੁਕਾਬਲੇ ਤੋਂ ਬਾਅਦ ਇਕ ਔਰਤ ਦੇ ਕਤਲ ਵਿਚ ਕਥਿਤ ਤੌਰ ‘ਤੇ ਸ਼ਾਮਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਕਾਬਲੇ ‘ਚ ਤਿੰਨੋਂ ਮੁਲਜ਼ਮ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ ਅਖੰਡ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਮੁਕਾਬਲਾ ਅਖੰਡਨਗਰ ਥਾਣਾ ਖੇਤਰ ‘ਚ ਹੋਇਆ। ਉਨ੍ਹਾਂ ਕਿਹਾ,“21 ਸਤੰਬਰ ਨੂੰ ਗੋਸਾਈਗੰਜ ਇਲਾਕੇ ‘ਚ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਸ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਮ੍ਰਿਤਕਾ ਦੀ ਪਛਾਣ ਪ੍ਰਿਯੰਕਾ ਵਜੋਂ ਹੋਈ ਹੈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ 1 ਜੂਨ ਨੂੰ ਕਾਦੀਆਪੁਰ ਥਾਣੇ ‘ਚ ਦਰਜ ਕਰਵਾਈ ਗਈ ਸੀ। ਸਲਮਾਨ ਪ੍ਰਿਯੰਕਾ ਨੂੰ ਪਹਿਲਾਂ ਤੋਂ ਜਾਣਦਾ ਸਨ ਅਤੇ ਉਸ ਦੇ ਨਾਲ ਮੁੰਬਈ ਵੀ ਗਿਆ ਸੀ।”