
ਅੰਮ੍ਰਿਤਸਰ ਬੱਸ ਸਟੈਂਡ ਦੇ ਨੇੜੇ ਮਾਹਣਾ ਸਿੰਘ ਗੇਟ ਦੇ ਕੋਲ਼ ਇੱਕ ਟੈਕਸੀ ਡਰਾਈਵਰ ਨੂੰ ਹਾਰਨ ਮਾਰਨਾ ਮਹਿੰਗਾ ਪੈ ਗਿਆ। ਅੱਗੇ ਜਾ ਰਹੇ ਤਿੰਨ ਨੌਜਵਾਨਾਂ ਨੂੰ ਜਦੋਂ ਟੈਕਸੀ ਡਰਾਈਵਰ ਨੇ ਹਾਰਨ ਮਾਰਿਆ ਤਾਂ ਨੌਜਵਾਨਾਂ ਨੇ ਟੈਕਸੀ ਡਰਾਈਵਰ ਨੂੰ ਰੋਕ ਕੇ ਉਸ ਨੂੰ ਕੁੱਟ ਦਿੱਤਾਤੇ ਉਸਦੀ ਗੱਡੀ ਦੇ ਸ਼ੀਸ਼ੇ ਤੱਕ ਭੰਨ ਦਿੱਤੇ। ਇਸ ਦੇ ਨਾਲ ਹੀ ਉਸਦੀ ਗੱਡੀ ਵਿੱਚ ਪਏ 20 ਹਜ਼ਾਰ ਰੁਪਏ ਤੇ ਉਸਦੀ ਸੋਨੇ ਦੀ ਚੇਨੀ ਲੈ ਕੇ ਫਰਾਰ ਹੋ ਗਏ।
ਪੀੜਤ ਟੈਕਸੀ ਡਰਾਈਵਰ ਹਰਦਿਆਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਗੱਡੀ ਦੀ ਸਵਾਰੀ ਲੈ ਕੇ ਲੁਧਿਆਣੇ ਜਾ ਰਿਹਾ ਸੀ ਤੇ ਮਹਾ ਸਿੰਘ ਗੇਟ ਕੋਲ ਚਾਰ ਪੰਜ ਨੌਜਵਾਨ ਜਾ ਰਹੇ ਸਨ। ਜਦੋਂ ਮੈਂ ਹਾਰਨ ਮਾਰਿਆ ਤਾਂ ਉਹਨਾਂ ਨੇ ਮੈਨੂੰ ਗੱਡੀ ਰੋਕਣ ਲਈ ਕਿਹਾ ਤੇ ਗੱਡੀ ਸਾਈਡ ਲੁਆ ਕੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੇਰੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ।