
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਹਨ। ਉਹ ਕਲਕੀ ਧਾਮ ਮੰਦਰ ਦੇ ਨੀਂਹ ਪੱਥਰ ਸਮਾਰੋਹ ਵਿਚ ਸ਼ਾਮਲ ਹੋਣ ਲਈ ਸਵੇਰੇ ਸੰਭਲ ਪਹੁੰਚੇ। ਸ਼੍ਰੀ ਕਲਕੀ ਧਾਮ ਮੰਦਰ ਨਿਰਮਾਣ ਟਰੱਸਟ ਦੇ ਪ੍ਰਧਾਨ ਆਚਾਰੀਆ ਪ੍ਰਮੋਦ ਕਿਸ਼ਨਮ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਵੈਦਿਕ ਮੰਤਰ ਉੱਚਾਰਨ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਕਲਕੀ ਧਾਮ ਮੰਦਰ ਦਾ ਭੂਮੀ ਪੂਜਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਪ੍ਰਧਾਨ ਮੰਤਰੀ ਨੋਦੀ ਨੇ ਮੰਦਰ ਦੇ ਨੀਂਹ ਪੱਥਰ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਯੂ. ਪੀ. ਦੀ ਧਰਤੀ ਤੋਂ ਭਗਤੀ, ਭਾਵ ਅਤੇ ਅਧਿਆਤਮਕ ਦੀ ਇਕ ਹੋਰ ਧਾਰਾ ਪ੍ਰਵਾਹਿਤ ਹੋ ਰਹੀ ਹੈ। ਅੱਜ ਸੰਤਾਂ ਦੀ ਸਾਧਨਾ ਅਤੇ ਲੋਕਾਂ ਦੀ ਭਾਵਨਾ ਨਾਲ ਇਕ ਹੋਰ ਪਵਿੱਤਰ ਧਾਮ ਦੀ ਨੀਂਹ ਰੱਖੀ ਜਾ ਰਹੀ ਹੈ। ਪਿਛਲੇ ਮਹੀਨੇ ਨੇ ਦੇਸ਼ ਨੇ ਅਯੁੱਧਿਆ ਵਿਚ 500 ਸਾਲ ਦੀ ਉਡੀਕ ਨੂੰ ਪੂਰਾ ਹੁੰਦਾ ਵੇਖਿਆ ਗਿਆ ਹੈ। ਇਸ ਦਰਮਿਆਨ ਅਸੀਂ ਦੇਸ਼ ਤੋਂ ਸੈਂਕੜੇ ਕਿਲੋਮੀਟਰ ਦੂਰ ਅਰਬ ਦੀ ਧਰਤੀ ‘ਤੇ ਅਬੂ ਧਾਬੀ ‘ਚ ਪਹਿਲੇ ਵਿਸ਼ਾਲ ਮੰਦਰ ਦਾ ਉਦਘਾਟਨ ਵੀ ਦੇਖਿਆ।