
ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਦੇਸ਼ ਭਰ ਦੇ ਟੋਲ ਪਲਾਜ਼ਿਆਂ ’ਤੇ ਐਮਰਜੈਂਸੀ ਸਿਹਤ ਦੇਖ ਸੰਭਾਲ ਅਤੇ ਟਰਾਮਾ ਕੇਅਰ ਸੇਵਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ।ਅਰੋੜਾ ਨੇ ਆਪਣੇ ਪੱਤਰ ’ਚ ਜ਼ਿਕਰ ਕੀਤਾ ਹੈ ਕਿ 2022 ’ਚ ਭਾਰਤ ਵਿਚ 1,50,000 ਤੋਂ ਵੱਧ ਸੜਕ ਹਾਦਸੇ ਹੋਏ, ਨਤੀਜੇ ਵਜੋਂ ਲਗਭਗ 80,000 ਮੌਤਾਂ ਅਤੇ 3,00,000 ਤੋਂ ਵੱਧ ਲੋਕਜ਼ਖ਼ਮੀ ਹੋਏ। ਭਾਰਤ ’ਚ 15-34 ਸਾਲ ਦੀ ਉਮਰ ਦੇ ਨੌਜਵਾਨਾਂ ’ਚ ਮੌਤ ਦਾ ਮੁੱਖ ਕਾਰਨ ਸੜਕ ਹਾਦਸੇ ਹਨ। ਸੜਕੀ ਟ੍ਰੈਫਿਕ ਹਾਦਸਿਆਂ ਦਾ ਆਰਥਿਕ ਪ੍ਰਭਾਵ ਕਾਫ਼ੀ ਹੱਦ ਤੱਕ ਹੁੰਦਾ ਹੈ, ਜਿਸ ਦਾ ਨੁਕਸਾਨ ਦੇਸ਼ ਦੇ ਜੀ.ਡੀ.ਪੀ. ਦਾ ਸਲਾਨਾ ਲਗਭਗ 3 ਫ਼ੀਸਦੀ ਹੋਣ ਦਾ ਅਨੁਮਾਨ ਹੈ।