
ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਪਿਆਜ਼ ਦੀਆਂ ਕੀਮਤਾਂ ‘ਚ ਹੋਰ ਵਾਧੇ ਦਾ ਮੁੱਖ ਕਾਰਨ ਹਾਲ ਹੀ ‘ਚ ਸਰਕਾਰ ਵਲੋਂ ਲਗਾਈ ਗਈ ਪਿਆਜ਼ ‘ਤੇ ਬਰਾਮਦ ਡਿਊਟੀ ‘ਚ 20 ਫੀਸਦੀ ਦੀ ਕਟੌਤੀ ਹੈ। ਇਸ ਕਾਰਨ ਪਿਆਜ਼ ਦੀਆਂ ਥੋਕ ਕੀਮਤਾਂ ਵਧ ਰਹੀਆਂ ਹਨ ਅਤੇ ਪ੍ਰਚੂਨ ਬਾਜ਼ਾਰ ਵਿੱਚ ਵੀ ਪਿਆਜ਼ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕੀਮਤ ਵਾਧਾ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦਾ ਹੈ। ਵਰਤਮਾਨ ਵਿੱਚ ਪ੍ਰਚੂਨ ਬਾਜ਼ਾਰ ਵਿੱਚ ਇਹ 60 ਰੁਪਏ ਤੋਂ 80 ਰੁਪਏ ਪ੍ਰਤੀ ਕਿਲੋ ਦਰਮਿਆਨ ਵਿਕ ਰਿਹਾ ਹੈ। ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਕਰਨਾਟਕ ਤੋਂ ਦਿੱਲੀ ਦੀਆਂ ਸਾਰੀਆਂ ਸਬਜ਼ੀ ਮੰਡੀਆਂ ਸਮੇਤ ਗਾਜ਼ੀਪੁਰ, ਓਖਲਾ ਅਤੇ ਆਜ਼ਾਦਪੁਰ ਸਬਜ਼ੀ ਮੰਡੀਆਂ ਨੂੰ ਪਿਆਜ਼ ਸਪਲਾਈ ਕੀਤਾ ਜਾਂਦਾ ਹੈ। ਵਪਾਰੀਆਂ ਮੁਤਾਬਕ ਤਿੰਨ ਦਿਨ ਪਹਿਲਾਂ ਬਾਜ਼ਾਰ ਵਿੱਚ ਪਿਆਜ਼ ਦੀ ਥੋਕ ਕੀਮਤ 35 ਤੋਂ 45 ਰੁਪਏ ਪ੍ਰਤੀ ਕਿਲੋ ਸੀ, ਪਰ ਸਰਕਾਰ ਨੇ ਪਿਆਜ਼ ਦੀ ਬਰਾਮਦ ਡਿਊਟੀ 20 ਫੀਸਦੀ ਘਟਾ ਦਿੱਤੀ ਹੈ।