ਵਪਾਰੀ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਵਾਲੇ 8 ਗ੍ਰਿਫ਼ਤਾਰ

ਵਪਾਰੀ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਵਾਲੇ 8 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 3 ਪਿਸਤੌਲਾਂ, ਕਾਰਤੂਸ, 1 ਕਾਰ ਅਤੇ 1 ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈੱਸ ਕਾਨਫਰੰਸ ਕਰਦਿਆਂ ਐੱਸ. ਐੱਸ. ਪੀ. ਮਲਿਕ ਨੇ ਦੱਸਿਆ ਕਿ 8 ਜੁਲਾਈ ਨੂੰ ਸਤਪਾਲ ਮੌੜ ਵਾਸੀ ਤਪਾ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸਦੇ ਫੋਨ ਨੰਬਰ ’ਤੇ ਇੰਟਰਨੈਸ਼ਨਲ ਨੰਬਰਾਂ ਤੋਂ ਵਟਸਐੱਪ ਕਾਲਾਂ ਆ ਰਹੀਆਂ ਹਨ। ਕਾਲ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਲੱਕੀ ਪਟਿਆਲ ਦੱਸ ਰਿਹਾ ਹੈ। ਉਸ ਨੇ ਮੇਰੇ ਕੋਲੋਂ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ। ਇਸ ਬਾਬਤ ਸਤਪਾਲ ਦੇ ਬਿਆਨਾਂ ’ਤੇ ਤਪਾ ’ਚ ਕੇਸ ਦਰਜ ਕੀਤਾ ਗਿਆ। ਇਸ ਸਬੰਧ ’ਚ ਸੀ. ਆਈ. ਸਟਾਫ਼ ਬਰਨਾਲਾ ਅਤੇ ਥਾਣਾ ਸ਼ਹਿਣਾ ਦੀ ਟੀਮ ਵੱਲੋਂ ਡੂੰਘਾਈ ਦੇ ਨਾਲ ਜਾਂਚ ਕਰ ਕੇ ਇਸ ਕੇਸ ’ਚ ਗੁਰਦੀਪ ਸਿੰਘ ਵਾਸੀ ਮੌੜ ਨਾਭਾ, ਨਿਰਮਲ ਸਿੰਘ, ਗੁਰਤੇਜ ਸਿੰਘ ਵਾਸੀਆਨ ਮੌੜ ਨਾਭਾ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੌਰਾਨੇ ਤਫ਼ਤੀਸ਼ ਇਸ ਕੇਸ ’ਚ ਜਗਸੀਰ ਸਿੰਘ ਵਾਸੀ ਸੁਖਾਨੰਦ ਜ਼ਿਲ੍ਹਾ ਮੋਗਾ, ਗੁਰਵੀਰ ਸਿੰਘ ਵਾਸੀ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ, ਲਵਪ੍ਰੀਤ ਸਿੰਘ ਵਾਸੀ ਮੁਸਤਫ਼ਾ ਜ਼ਿਲ੍ਹਾ ਮੋਗਾ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵਾਸੀ ਸੁਖਾਨੰਦ ਜ਼ਿਲ੍ਹਾ ਮੋਗਾ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Leave a Reply

Your email address will not be published. Required fields are marked *