ਅਮਰੀਕਾ ‘ਚ ਬੇਰੋਜ਼ਗਾਰੀ ਵਧਣ ਕਾਰਨ ਭਾਰਤੀ ਵਿਦਿਆਰਥੀਆਂ ਦੀ ਵਧੀ ਮੁਸ਼ਕਲ

ਇਸ ਸਾਲ ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਵੀ ਨਹੀਂ ਮਿਲ ਰਹੀ ਹੈ। ਅਮਰੀਕਾ ਵਿੱਚ ਬੇਰੋਜ਼ਗਾਰੀ ਵਧਣ, ਆਲਮੀ ਆਰਥਿਕ ਮੰਦੀ ਕਾਰਨ ਐਂਟਰੀ ਲੈਵਲ ਦੀਆਂ ਨੌਕਰੀਆਂ ਦੀ ਘਾਟ ਅਤੇ ਅਮਰੀਕਾ ਵਿੱਚ ਇਸ ਸਾਲ ਚੋਣਾਂ ਹੋਣ ਨਾਲ ਨੌਕਰੀਆਂ ਵਿਚ ਅਮਰੀਕੀ ਵਿਦਿਆਰਥੀਆਂ ਨੂੰ ਤਰਜੀਹ ਮਿਲ ਰਹੀ ਹੈ, ਉੱਥੇ ਹੀ ਆਈਵੀ ਲੀਗ ਵਰਗੀਆਂ ਵੱਕਾਰੀ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਹੁਸ਼ਿਆਰ ਭਾਰਤੀ ਵਿਦਿਆਰਥੀ ਵੀ ਇੰਟਰਨਸ਼ਿਪ ਪਾਉਣ ਲਈ ਸੰਘਰਸ਼ ਕਰ ਰਹੇ ਹਨ। 

ਮਾਹਿਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਦੀ ਕਾਰਨ ਅਮਰੀਕਾ ‘ਚ ਰਹਿਣ ਦਾ ਖ਼ਰਚ ਕਾਫ਼ੀ ਵੱਧ ਗਿਆ ਹੈ, ਨੌਕਰੀਆਂ ‘ਚ ਸਥਾਨਕ ਲੋਕਾਂ ਨੂੰ ਤਰਜੀਹ ਅਤੇ ਸਪਾਂਸਰਸ਼ਿਪ ਦੀ ਕਮੀ ਨੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਸਿੱਖਿਆ ਸਲਾਹਕਾਰ ਕਾਲਜਿਫਾਈ ਦੇ ਆਦਰਸ਼ ਖੰਡੇਲਵਾਲ ਨੇ ਕਿਹਾ ਹਾਰਵਰਡ ਅਤੇ ਯੇਲ ਯੂਨੀਵਰਸਿਟੀ ਵਰਗੇ 8 ਆਈਵੀ ਲੀਗ ਕਾਲਜਾਂ ਸਮੇਤ ਅਮਰੀਕਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਨੌਕਰੀਆਂ ਦੇ ਮੌਕਿਆਂ ਵਿੱਚ ਗਿਰਾਵਟ ਆਈ ਹੈ।

ਭਾਰਤ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਬੈਂਗਲੁਰੂ ਅਤੇ ਦਿੱਲੀ ਤਰਜੀਹੀ ਸਥਾਨ ਬਣੇ ਹੋਏ ਹਨ। ਇਸ ਦੇ ਨਾਲ ਹੀ ਅਹਿਮਦਾਬਾਦ ਵੀ ਕੰਮ ਕਰਨ ਦੇ ਯੋਗ ਵਿਸ਼ਵ ਦੇ 100 ਚੋਟੀ ਦੇ ਸ਼ਹਿਰਾਂ ਵਿੱਚ ਸ਼ਾਮਲ ਹੈ। ਦੇਸ਼ ਨਾਲ ਲਗਾਅ ਹੋਣ ਕਾਰਨ 59 ਫ਼ੀਸਦੀ ਭਾਰਤੀ ਵਿਦੇਸ਼ ਵਿੱਚ ਕੰਮ ਕਰਨ ਦੀ ਇੱਛਾ ਰੱਖਦੇ ਹਨ ਪਰ ਉਹ ਵਿਦੇਸ਼ ਵਿੱਚ ਸੈਟਲ ਨਹੀਂ ਹੋਣਾ ਚਾਹੁੰਦੇ। ਇਹ ਸੋਚਣ ਵਾਲੇ ਲੋਕਾਂ ਦੀ ਵਿਸ਼ਵਵਿਆਪੀ ਔਸਤ ਸਿਰਫ਼ 33 ਫ਼ੀਸਦੀ ਹੈ।

Leave a Reply

Your email address will not be published. Required fields are marked *