
ਜੈਪੁਰ ਸ਼ਹਿਰ ਦੇ ਵਿਸ਼ਕਰਮਾ ਇਲਾਕੇ ਵਿਚ ਕੱਲ ਰਾਤ ਤੋਂ ਪੈ ਰਹੇ ਮੋਹਲੇਧਾਰ ਮੀਂਹ ਮਗਰੋਂ ਇਕ ਘਰ ਦੇ ਬੇਸਮੈਂਟ ‘ਚ ਪਾਣੀ ਦਾਖ਼ਲ ਹੋ ਗਿਆ। ਪੁਲਸ ਮੁਤਾਬਕ ਇੱਥੇ ਦੋ ਪਰਿਵਾਰਾਂ ਦੇ ਤਿੰਨ ਮੈਂਬਰਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਇਕ ਆਦਮੀ, ਇਕ ਔਰਤ ਅਤੇ ਉਸ ਦੀ ਭਤੀਜੀ ਬੇਸਮੈਂਟ ਵਿਚ ਜਮ੍ਹਾਂ ਪਾਣੀ ‘ਚ ਡੁੱਬ ਗਏ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੜਕ ‘ਤੇ ਜਮਾਂ ਹੋਏ ਮੀਂਹ ਦੇ ਪਾਣੀ ਦੇ ਦਬਾਅ ਕਾਰਨ ਘਰ ਦੀ ਇਕ ਕੰਧ ਡਿੱਗ ਗਈ ਅਤੇ ਪਾਣੀ ਬੇਸਮੈਂਟ ‘ਚ ਦਾਖਲ ਹੋ ਗਿਆ, ਜਿਸ ਕਾਰਨ ਤਿੰਨ ਲੋਕ ਫਸ ਗਏ।