
ਰਾਜ ਸਭਾ ਦੀ ਕਾਰਵਾਈ ਸੋਮਵਾਰ ਨੂੰ ਦੁਪਹਿਰ ਕਰੀਬ 2.45 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਅਤੇ ਮੰਗਲਵਾਰ ਨੂੰ ਉੱਚ ਸਦਨ ਦੀ ਬੈਠਕ ਲੋਕ ਸਭਾ ‘ਚ ਆਮ ਬਜਟ 2024-25 ਪੇਸ਼ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਦੇ ਇਕ ਘੰਟੇ ਬਾਅਦ ਸ਼ੁਰੂ ਹੋਵੇਗੀ। ਉੱਚ ਸਦਨ ਦੇ 265ਵੇਂ ਸੈਸ਼ਨ ਦੀ ਪਹਿਲੀ ਬੈਠਕ ਰਾਸ਼ਟਰਗੀਤ ਦੀ ਧੁੰਨ ਵਜਾਏ ਜਾਣ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਸਪੀਕਰ ਜਗਦੀਪ ਧਨਖੜ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਵਾਈ.ਐੱਸ.ਆਰ. ਕਾਂਗਰਸ ਮੈਂਬਰ ਐੱਸ. ਨਿਰੰਜਨ ਰੈੱਡੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਪੂਰੇ ਸਦਨ ਵਲੋਂ ਵਧਾਈ ਦਿੱਤੀ। ਸਪੀਕਰ ਨੇ ਵਿਯਤਨਾਮ ਦੇ ਨੇਤਾ ਗੁਯੇਨ ਫੂ ਟ੍ਰੋਂਗ ਅਤੇ ਸਦਨ ਦੇ ਸਾਬਕਾ ਮੈਂਬਰ ਪੀ. ਕਨੰਨ ਦੇ ਦਿਹਾਂਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਪੂਰੇ ਸਦਿਨ ਵਲੋਂ ਸ਼ਰਧਾਂਜਲੀ ਦਿੱਤੀ।