
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ‘ਚ ਇਕ ਵਿਦੇਸ਼ੀ ਜੋੜੇ ਨੇ ਗੁਰੂ ਪੂਰਨਿਮਾ ‘ਤੇ ਆਪਣੇ ਗੁਰੂ ਦੀ ਮੌਜੂਦਗੀ ‘ਚ ਵੈਦਿਕ ਸਨਾਤਨ ਪਰੰਪਰਾ ਅਨੁਸਾਰ ਵਿਆਹ ਰਚਾਇਆ। ਇਸ ਵਿਆਹ ‘ਚ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਸ਼ਿਵਪੁਰੀ ਦੇ ਪ੍ਰਸਿੱਧ ਅਧਿਆਤਮਿਕ ਗੁਰੂ ਡਾ. ਰਘੁਵੀਰ ਸਿੰਘ ਗੌਰ ਨੇ ਦੱਸਿਆ ਕਿ ਜਰਮਨੀ ਦੇ ਮਿਊਨਿਖ ਦੀ ਰਹਿਣ ਵਾਲੀ ਉਲਰਿੰਕੇ (48) ਜੋ ਕਿ ਨਰਸ ਹੈ ਅਤੇ ਸਵਿਟਜ਼ਰਲੈਂਡ ਦੇ ਜਿਊਰਿਖ ਦੇ ਮਾਰਟਿਨ (4) ਜੋ ਕਿ ਇਕ ਕੰਪਨੀ ‘ਚ ਅਧਿਕਾਰੀ ਹੈ।
ਇਨ੍ਹਾਂ ਦੋਹਾਂ ਦਾ ਵਿਆਹ ਸਾਡੇ ਵੈਦਿਕ ਸਨਾਤਨ ਪਰੰਪਰਾ ਅਨੁਸਾਰ ਸ਼ਿਵਪੁਰੀ ਦੇ ਇਕ ਵਿਆਹ ਘਰ ‘ਚ ਉਨ੍ਹਾਂ ਦੀ ਇੱਛਾ ਅਨੁਸਾਰ ਸੰਪੰਨ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮਾਰਟਿਨ ਉਨ੍ਹਾਂ ਨਾਲ ਲਗਾਤਾਰ ਫ਼ੋਨ ‘ਤੇ ਸੰਪਰਕ ‘ਚ ਪਿਛਲੇ ਕਾਫ਼ੀ ਸਮੇਂ ਤੋਂ ਸੀ। ਬਾਅਦ ‘ਚ ਉਹ ਭਾਰਤ ਵੀ ਆਉਣ ਲੱਗੇ ਅਤੇ ਉਨ੍ਹਾਂ ਦੀ ਇੱਛਾ ਸੀ ਕਿ ਗੁਰੂ ਜੀ ਦੀ ਮੌਜੂਦਗੀ ‘ਚ ਉਨ੍ਹਾਂ ਦੇ ਆਸ਼ੀਰਵਾਦ ਨਾਲ ਇਨ੍ਹਾਂ ਦੋਹਾਂ ਦਾ ਵਿਆਹ ਸੰਪੰਨ ਹੋਵੇ, ਇਸ ਲਈ ਇਨ੍ਹਾਂ ਦੋਹਾਂ ਦਾ ਵਿਆਹ ਇੱਥੇ ਸ਼ਿਵਪੁਰੀ ‘ਚ ਗੁਰੂ ਜੀ ਦੀ ਮੌਜੂਦਗੀ ‘ਚ ਸੰਪੰਨ ਕਰਵਾਇਆ ਗਿਆ|