
ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਰਾਹੋਂ ਰੋਡ ‘ਤੇ ਅੱਜ ਤੜਕਸਾਰ ਇਕ ਚੋਰ ਸੜਕ ਦੇ ਕੰਢੇ ਖੜ੍ਹੇ ਟ੍ਰੈਕਟਰ ਨੂੰ ਚੋਰੀ ਕਰ ਰਿਹਾ ਸੀ, ਇਸੇ ਦੌਰਾਨ ਟ੍ਰੈਕਟਰ ਦੇ ਮਾਲਕ ਦੀ ਅੱਖ ਖੁਲ੍ਹ ਗਈ ਤੇ ਉਸ ਨੇ ਚੋਰ ‘ਤੇ ਆਪਣੀ ਪਿਸਤੌਲ ਨਾਲ ਫ਼ਾਇਰ ਕਰ ਦਿੱਤਾ। ਗੋਲ਼ੀ ਚੋਰ ਦੇ ਪੈਰ ਵਿਚ ਜਾ ਲੱਗੀਸ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 3 ਵਜੇ ਦੇ ਕਰੀਬ ਇਕਵਿਅਕਤੀ ਟ੍ਰੈਕਟਰ ਚੋਰੀ ਕਰ ਰਿਹਾ ਸੀ। ਇਸ ਦੌਰਾਨ ਟ੍ਰੈਕਟਰ ਦੇ ਮਾਲਕ ਦੀ ਅੱਖ ਖੁੱਲ੍ਹ ਗਈ ਤੇ ਉਹ ਟ੍ਰੈਕਟਰ ਚੋਰੀ ਕਰਨ ਵਾਲੇ ਦੇ ਪਿੱਛੇ ਭੱਜਿਆ, ਪਰ ਚੋਰ ਨੇ ਟ੍ਰੈਕਟਰ ਭਜਾ ਲਿਆ। ਇਸ ਦੌਰਾਨ ਟ੍ਰੈਕਟਰ ਮਾਲਕ ਨੇ ਆਪਣੀ ਪਿਸਤੌਲ ਨਾਲ ਟ੍ਰੈਕਟਰ ਦੇ ਟਾਇਰ ‘ਤੇ ਗੋਲ਼ੀ ਚਲਾ ਦਿੱਤੀ, ਪਰ ਗੋਲ਼ੀ ਚੋਰ ਦੇ ਪੈਰ ਵਿਚ ਜਾ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।