ਪਠਾਨਕੋਟ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਕਾਬੂ

ਪਠਾਨਕੋਟ ਵਿੱਚ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਅਨੌਖੇ ਤੇ ਵੱਡੇ ਖੁਲਾਸੇ ਕੀਤੇ ਹਨ। ਦਰਅਸਲ ਢਾਕੀ ਰੋਡ ‘ਤੇ ਇੱਕ ਇਕ ਖਾਲੀ ਪਲਾਟ ‘ਚ ਖੜ੍ਹੀ ਇਕ ਕਾਰ ਦੇ ਸ਼ੀਸ਼ੇ ਤੋੜਨ ਅਤੇ ਕਾਗਜ਼ ਦੇ ਟੁਕੜਿਆਂ ‘ਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਦਫਤਰ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਧਮਕੀ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਸ਼ਿਕਾਇਕਰਤਾ ਹੀ ਹੈ।

ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਨਿਤਿਨ ਢਾਕਾ ਦੇ ਬਾਲਾਜੀ ਨਗਰ ਨੂੰ ਜਾਂਦੀ ਸੜਕ ‘ਤੇ ਨਹਿਰੂ ਨਗਰ ‘ਚ ਰਹਿੰਦਾ ਹੈ। ਉਸ ਦੇ ਘਰ ਦੇ ਨਾਲ ਕਿਸੇ ਦਾ ਖਾਲੀ ਪਲਾਟ ਹੈ, ਜਿੱਥੇ ਗੁਆਂਢੀ ਆਪਣੀ ਕਾਰ ਖੜ੍ਹੀ ਕਰਦਾ ਸੀ। ਇਸ ਤੋਂ ਨਿਤਿਨ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਸਾਜ਼ਿਸ਼ ਰਚੀ। ਫਿਲਹਾਲ ਪੁਲਿਸ ਨੇ ਨਿਤਿਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਦਰਅਸਲ ਮੁਲਜ਼ਮ ਨਿਤਿਨ ਗੁਪਤਾ ਨੇ ਘਰ ਦੇ ਬਾਹਰ ਕੈਮਰੇ ਲਗਾਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਪਲਾਟ ਵਿੱਚ ਕੋਈ ਕਾਰ ਜਾਂ ਆਟੋ ਨਾ ਖੜ੍ਹਾ ਕਰੇ। ਦੇਰ ਰਾਤ ਨਿਤਿਨ ਨੇ ਪਲਾਟ ਵਿੱਚ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਕਾਗਜ਼ਾਂ ਦੇ ਟੁਕੜਿਆਂ ’ਤੇ ਹਿੰਦੀ ਵਿੱਚ ਪਾਕਿਸਤਾਨ ਜ਼ਿੰਦਾਬਾਦ ਵਰਗੀਆਂ ਧਮਕੀਆਂ ਲਿਖ ਕੇ ਸਰਕਾਰੀ ਦਫ਼ਤਰਾਂ ਨੂੰ ਉਡਾ ਕੇ ਮੌਕੇ ’ਤੇ ਹੀ ਛੱਡ ਦਿੱਤਾ। ਫਿਰ ਉਸ ਨੇ ਖੁਦ 112 ‘ਤੇ ਫੋਨ ਕਰਕੇ ਸੂਚਨਾ ਦਿੱਤੀ ਕਿ ਕਾਰ ਨੇੜੇ 3-4 ਸ਼ੱਕੀ ਵਿਅਕਤੀ ਦੇਖੇ ਗਏ ਹਨ।

Posted in Uncategorized

Leave a Reply

Your email address will not be published. Required fields are marked *