
ਗੁਰਦਾਸਪੁਰ ਦੇ ਪਿੰਡ ਹਿਆਤ ‘ਚ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਸਕੂਲ ਵੈਨ ਅਤੇ ਪਿਕਅੱਪ ਗੱਡੀ ‘ਚ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪਿਕਅਪ ਗੱਡੀ ਸੜਕ ‘ਤੇ ਪਲਟ ਗਈ ਅਤੇ ਗੱਡੀ ‘ਚ ਸਵਾਰ 4 ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ਦੌਰਾਨ ਸਕੂਲ ਵੈਨ ‘ਚ ਬੱਚੇ ਵੀ ਸਵਾਰ ਸਨ, ਜੋ ਵਾਲ-ਵਾਲ ਬਚੇ।