
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਿਊ.) ‘ਚ ਇਕ ਸੜਕ ਹਾਦਸੇ ‘ਚ 16 ਸਾਲਾ ਮੁੰਡੇ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਨੌਜਵਾਨ ਜ਼ਖ਼ਮੀ ਹੋ ਗਏ। ਐੱਨ.ਐੱਸ.ਡਬਲਿਊ. ਪੁਲਸ ਫ਼ੋਰਸ ਨੇ ਸ਼ਨੀਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਸਥਾਨਕ ਸਮੇਂ ਅਨੁਸਾਰ ਰਾਤ 10.45 ਵਜੇ ਐੱਨ.ਐੱਸ.ਡਬਲਿਊ. ‘ਚ ਪੋਰਟ ਸਟੀਫਨਜ਼ ਦੇ ਇਕ ਪੇਂਡੂ ਉਪਨਗਰ ‘ਚ ਬੁਲਾਇਆ ਗਿਆ ਸੀ।
ਸਿਨਹੁਆ ਸਮਾਚਾਰ ਏਜੰਸੀ ਨੇ ਦੱਸਿਆ ਕਿ ਪੁਲਸ ਅਧਿਕਾਰੀ ਇਕ ਚਿੱਟੇ ਰੰਗ ਦੀ ਫੋਰਡ ਫਾਲਕਨ ਸੇਡਾਨ ਨੂੰ ਲੱਭਣ ਲਈ ਪਹੁੰਚੇ, ਜਿਸ ‘ਚ 14-17 ਸਾਲ ਦੀ ਉਮਰ ਦੇ 5 ਨੌਜਵਾਨ ਸਨ। ਇਨ੍ਹਾਂ ਦੀ ਕਾਰ ਇਕ ਦਰੱਖਤ ਨਾਲ ਟਕਰਾ ਗਈ। ਹਸਪਤਾਲ ਲਿਜਾਂਦੇ ਸਮੇਂ 16 ਸਾਲ ਦੇ ਮੁੰਡੇ ਦੀ ਮੌਤ ਹੋ ਗਈ। ਤਿੰਨ ਹੋਰ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਕਿਹਾ ਕਿ ਵਾਹਨ 17 ਸਾਲਾ ਦਾ ਮੁੰਡਾ ਚਲਾ ਰਿਹਾ ਸੀ।