
ਇਸਰੋ ਦੇ ਆਦਿਤਿਆ-ਐਲ1 ਪੁਲਾੜ ਯਾਨ ‘ਤੇ ਦੋ ਰਿਮੋਟ ਸੈਂਸਿੰਗ ਯੰਤਰਾਂ ਨੇ ਹਾਲ ਹੀ ‘ਚ ਹੋਏ ਸੌਰ ਲਪਟਾਂ ਦੀਆਂ ਤਸਵੀਰਾਂ ਖਿੱਚੀਆਂ ਹਨ। ਪੁਲਾੜ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਦਾ ਪਹਿਲਾ ਸੌਰ ਮਿਸ਼ਨ ਆਦਿਤਿਆ-ਐਲ1 ਇਸ ਸਾਲ 6 ਜਨਵਰੀ ਨੂੰ ਲੈਗਰੇਂਜੀਅਨ ਪੁਆਇੰਟ (ਐਲ1) ਤੱਕ ਪਹੁੰਚਿਆ ਸੀ। ਇਹ ਮੁਹਿੰਮ 2 ਸਤੰਬਰ, 2023 ਨੂੰ ਸ਼ੁਰੂ ਹੋਈ, ਜਿਸ ਤੋਂ ਬਾਅਦ 127 ਦਿਨਾਂ ਬਾਅਦ ਯੰਤਰਾਂ ਨੇ ਇਹ ਤਸਵੀਰਾਂ ਭੇਜੀਆਂ ਹਨ। L1 ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਸਥਿਤ ਹੈ ਅਤੇ ਇਸਦੀ ਮਦਦ ਨਾਲ ਸੂਰਜ ਦੀਆਂ ਲਗਾਤਾਰ ਤਸਵੀਰਾਂ ਲਈਆਂ ਜਾ ਰਹੀਆਂ ਹਨ।