
ਮੌਜੂਦਾ ਸਮੇਂ ਵਿਚ ਹਵਾਈ ਯਾਤਰਾ ਕਰਨਾ ਜੋਖਮ ਭਰਪੂਰ ਬਣ ਗਿਆ ਹੈ। ਯੂਨਾਈਟਿਡ ਏਅਰਲਾਈਨਜ਼ ਦੀ ਇੱਕ ਉਡਾਣ ਸੋਮਵਾਰ ਦੁਪਹਿਰ ਨੂੰ ਉਡਾਣ ਭਰਨ ਲਈ ਤਿਆਰ ਸੀ ਪਰ ਆਖਰੀ ਸਮੇਂ ਅੱਗ ਲੱਗਣ ਕਾਰਨ ਫਲਾਈਟ ਨੂੰ ਆਪਣਾ ਟੇਕਆਫ ਰੱਦ ਕਰਨਾ ਪਿਆ। ਜਹਾਜ਼ ਸ਼ਿਕਾਗੋ ਦੇ ਓ’ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣ ਭਰਨ ਲਈ ਤਿਆਰ ਸੀ। ਫਿਰ ਅਚਾਨਕ ਇਸ ਦੇ ਇੱਕ ਵਿੰਗ ਵਿੱਚੋਂ ਸੰਘਣਾ ਕਾਲਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।
ਇਹ ਘਟਨਾ ਯੂਨਾਈਟਿਡ ਫਲਾਈਟ 2091, ਇੱਕ ਏਅਰਬੱਸ 320 ‘ਤੇ ਵਾਪਰੀ, ਜੋ ਸੀਏਟਲ ਤੋਂ ਉਡਾਣ ਭਰਨ ਵਾਲੀ ਸੀ। ਜਹਾਜ਼ ਟੈਕਸੀਵੇਅ ‘ਤੇ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਇੰਜਣ ਨੂੰ ਅੱਗ ਲੱਗ ਗਈ। ਜਹਾਜ਼ ‘ਚ ਇਸ ਅਚਾਨਕ ਗੜਬੜੀ ਕਾਰਨ ਫਲਾਈਟ ਕਰੂ ਅਤੇ ਏਅਰਪੋਰਟ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਕਾਰਵਾਈ ਕੀਤੀ। ਉਸ ਸਮੇਂ ਜਹਾਜ਼ ‘ਚ ਕੁੱਲ 148 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ.ਏ.ਏ) ਅਤੇ ਯੂਨਾਈਟਿਡ ਏਅਰਲਾਈਨਜ਼ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਬਿਆਨ ਜਾਰੀ ਕੀਤੇ ਹਨ। ਜਹਾਜ਼ ਨੂੰ ਵਾਪਸ ਗੇਟ ‘ਤੇ ਲਿਜਾਇਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।