
ਪੋਰਟੋ ਰੀਕੋ ਦੇ ਉੱਤਰੀ ਤੱਟਵਰਤੀ ਸ਼ਹਿਰ ਸੈਨ ਜੁਆਨ ਦੇ ਇਜ਼ਾਬੇਲਾ ਵਿੱਚ ਖਰਾਬ ਮੌਸਮ ਕਾਰਨ ਬੀਚ ‘ਤੇ ਬਿਜਲੀ ਡਿੱਗਣ ਕਾਰਨ ਤਿੰਨ ਬੱਚੇ ਜ਼ਖਮੀ ਹੋ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਪੋਰਟੋ ਰੀਕੋ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਬੱਚਿਆਂ ਦੀ ਉਮਰ ਸੱਤ ਤੋਂ 12 ਸਾਲ ਦਰਮਿਆਨ ਸੀ। ਉਨ੍ਹਾਂ ਨੂੰ ਅਗੁਆਦਿਲਾ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 12 ਸਾਲ ਦੇ ਬੱਚੇ ਦੀ ਹਾਲਤ ਨਾਜ਼ੁਕ ਹੈ।