
ਅੱਜ ਦੇ ਸਮੇਂ ਵਿਚ ਕੁਝ ਲੋਕ ਵਾਲਾਂ ਨੂੰ ਸੰਘਣਾ ਤੇ ਖੂਬਸੂਰਤ ਦਿਖਾਉਣ ਦੇ ਚੱਕਰ ਵਿਚ ਵਿਗ ਦਾ ਇਸਤੇਮਾਲ ਕਰਦੇ ਹਨ। ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ, ਜੋ ਆਪਣੇ ਘੱਟ ਤੇ ਪਤਲੇ ਵਾਲਾਂ ਨੂੰ ਲੁਕਾਉਣ ਲਈ ਵਿਗ ਦਾ ਇਸਤੇਮਾਲ ਕਰਦੇ ਹਨ। ਤੁਸੀਂ ਅਜਿਹੇ ਕਈ ਸਟਾਰਸ ਬਾਰੇ ਸੁਣਿਆ ਹੋਵੇਗਾ ਜੋ ਕਿ ਹੇਅਰਪਲਾਂਟ ਵਰਗੇ ਟ੍ਰੀਟਮੈਂਟ ਨੂੰ ਨਾ ਲੈ ਕੇ ‘ਸ਼ੂਟ ਲਾਈਫ’ ਲਈ ਵਿਗ ‘ਤੇ ਨਿਰਭਰ ਰਹਿੰਦੇ ਹਨ। ਦੂਜੇ ਪਾਸੇ ਇਸ ਵਿਗ ਦੀ ਕੀਮਤ ਵੀ ਕਾਫੀ ਹੁੰਦੀ ਹੈ। ਹੁਣੇ ਜਿਹੇ ਇਕ ਮਹਿਲਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਸ ਨੇ ਲੰਬੇ ਸਮੇਂ ਤੱਕ ਮਿਹਨਤ ਕਰਕੇ ਇੰਨਾ ਚੌੜਾ ਵਿਗ ਬਣਾਇਆ ਕਿ ਇਹ ਆਪਣੇ ਆਪ ਵਿਚ ਰਿਕਾਰਡ ਬਣ ਗਿਆ ਹੈ।
ਮਹਿਲਾ ਨੇ ਆਪਣੇ ਲਈ ਵਾਲਾਂ ਦਾ ਅਜਿਹਾ ਵਿਗ ਬਣਾਇਆ ਹੈ ਜੋ ਹੁਣ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਜਗ੍ਹਾ ਬਣਾ ਚੁੱਕਾ ਹੈ। ਇਹ ਵਿਗ ਇੰਨਾ ਚੌੜਾ ਹੈ ਕਿ ਤੁਸੀਂ ਵੀ ਦੇਖ ਕੇ ਸੋਚ ਵਿਚ ਪੈ ਜਾਓਗੇ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਥੇ ਵਿਗ ਦੀ ਲੰਬਾਈ ਜ਼ਮੀਨ ਨੂੰ ਛੂਹ ਰਹੀ ਹੈ, ਉਥੇ ਦੂਜੇ ਪਾਸੇ ਚੌੜਾਈ ਵੀ ਘੱਟ ਨਹੀਂ ਹੈ। ਇਸ ਵਿਗ ਦੀ ਚੌੜਾਈ 3.64 ਮੀਟਰ ਯਾਨੀ ਕਿ 11 ਫੁੱਟ 11 ਇੰਚ ਹੈ। ਇਹੀ ਵਜ੍ਹਾ ਹੈ ਕਿ ਮਹਿਲਾ ਨੇ ਵਿਗ ਜ਼ਰੀਏ ਇਸ ਅਦਭੁੱਤ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ ਹੈ।