
ਉੱਤਰ ਪ੍ਰਦੇਸ਼ ਦੇ ਪਾਰੀਛਾ ਓਵਰ ਬਰਿੱਜ ‘ਤੇ ਇਕ ਤੇਜ਼ ਰਫ਼ਤਾਰ ਟਰੱਕ ਨੇ ਅੱਗੇ ਚੱਲ ਰਹੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਤੋਂ ਬਾਅਦ ਕਾਰ ‘ਚ ਅੱਗ ਲੱਗ ਗਈ ਅਤੇ ਉਸ ‘ਚ ਸਵਾਰ ਲਾੜੇ ਸਮੇਤ ਚਾਰ ਲੋਕਾਂ ਦੀ ਸੜ ਕੇ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਝਾਂਸੀ ਬੜਾਗਾਂਵ ਥਾਣਾ ਖੇਤਰ ‘ਚ ਕਾਨਪੁਰ ਹਾਈਵੇਅ ‘ਤੇ ਪਾਰੀਛਾ ਓਵਰ ਬਰਿੱਜ ‘ਤੇ ਹੋਇਆ। ਕਾਰ ‘ਤੇ ਬਾਰਾਤ ਏਰਚ ਥਾਣਾ ਖੇਤਰ ਦੇ ਬਿਲਾਟੀ ਪਿੰਡ ਤੋਂ ਬੜਾਗਾਂਵ ਥਾਣਾ ਖੇਤਰ ਦੇ ਛਪਾਰ ਜਾ ਰਹੀ ਸੀ। ਦੂਜੀ ਕਾਰ ‘ਚ ਹੋਰ ਬਾਰਾਤੀ ਸਵਾਰ ਸਨ। ਲਾੜੇ ਨੂੰ ਲਿਜਾ ਰਹੀ ਕਾਰ ਜਿਵੇਂ ਹੀ ਪਾਰੀਛਾ ਓਵਰ ਬਰਿੱਜ ‘ਤੇ ਆਈ, ਉਸ ਦੇ ਪਿੱਛੇ ਚੱਲ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਅਤੇ ਟਰੱਕ ‘ਚ ਅੱਗ ਲੱਗ ਗਈ। ਦੂਜੇ ਪਾਸੇ ‘ਚ ਕਾਰ ਸਵਾਰ ਲੋਕਾਂ ‘ਚ ਰੌਲਾ ਪੈ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਥਾਣੇ ਦੀ ਪੁਲਸ ਮੌਕੇ ‘ਤੇ ਪਹੁੰਚੀ। ਫਾਇਰ ਬ੍ਰਿਗੇਡ ਨੇ ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਕਾਰ ‘ਚ ਸਵਾਰ 4 ਲੋਕਾਂ ਦੀ ਜਿਊਂਦੇ ਸੜ ਕੇ ਮੌਤ ਹੋ ਗਈ।
ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ‘ਚ ਇਲਾਜ ਦਿੱਤਾ ਜਾ ਰਿਹਾ ਹੈ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਆਕਾਸ਼ ਦਾ ਵਿਆਹ ਸੀ, ਜਿਸ ਲਈ ਉਹ ਬਾਰਾਤ ਲੈ ਕੇ ਆਪਣੇ ਪਿੰਡ ਬਿਲਾਟੀ ਪਿੰਡ ਤੋਂ ਬੜਾਗਾਂਵ ਥਾਣੇ ਦੇ ਅਧੀਨ ਛਪਾਰ ਜਾ ਰਿਹਾ ਸੀ। ਕਾਰ ‘ਚ ਆਕਾਸ਼ ਆਪਣੇ ਭਰਾ, ਭਤੀਜੇ ਅਤੇ ਰਿਸ਼ਤੇਦਾਰਾਂ ਨਾਲ ਬੈਠਾ ਹੋਇਆ ਸੀ। ਉਹ ਅਤੇ ਹੋਰ ਰਿਸ਼ਤੇਦਾਰ ਪਿੱਛੇ ਦੂਜੀ ਗੱਡੀ ‘ਚ ਆ ਰਹੇ ਸਨ। ਉਦੋਂ ਟਰੱਕ ਨੇ ਉਸ ਦੇ ਭਰਾ ਦੀ ਗੱਡੀ ‘ਤੇ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ‘ਚ ਅੱਗ ਲੱਗ ਗਈ, ਉਸ ਦੇ ਦੋਵੇਂ ਭਰਾ, ਭਤੀਜੇ ਅਤੇ ਡਰਾਈਵਰ ਦੀ ਜਿਊਂਦੇ ਸੜ ਕੇ ਮੌਤ ਹੋ ਗਈ। ਘਟਨਾ ਦੀ ਸੂਚਨਾ ‘ਤੇ ਪਹੁੰਚੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਝੁਲਸੇ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ।