
ਅਮਰੀਕੀ ਸੰਸਦ ਲਈ ਚੋਣ ਲੜ ਰਹੀ ਪੰਜਾਬੀ ਅਤੇ ਕਸ਼ਮੀਰੀ ਮੂਲ ਦੀ ਭਾਰਤੀ-ਅਮਰੀਕੀ ਕ੍ਰਿਸਟਲ ਕੌਲ ਨੇ ਆਪਣੀ ਚੋਣ ਮੁਹਿੰਮ ਲਈ 10 ਲੱਖ ਅਮਰੀਕੀ ਡਾਲਰ ਦੀ ਰਾਸ਼ੀ ਇਕੱਠੀ ਕੀਤੀ ਹੈ। ਪਹਿਲੀ ਵਾਰ ਚੋਣ ਲੜ ਰਹੇ ਬਹੁਤ ਘੱਟ ਆਗੂ ਇੰਨੀ ਰਕਮ ਇਕੱਠੀ ਕਰ ਸਕੇ ਹਨ। ਕੌਲ ਦੀ ਚੋਣ ਮੁਹਿੰਮ ਟੀਮ ਨੇ 10 ਲੱਖ ਅਮਰੀਕੀ ਡਾਲਰ ਜੁਟਾਉਣ ਦਾ ਐਲਾਨ ਕੀਤਾ।
ਇਸ ਘੋਸ਼ਣਾ ਤੋਂ ਬਾਅਦ ਕੌਲ ਨੇ ਕਿਹਾ, “ਉੱਤਮਤਾ ਲਈ ਮੇਰੇ ਸਮਰਪਣ ਨੇ ਮੈਨੂੰ ਸੀ.ਆਈ.ਏ (ਸੈਂਟਰਲ ਇੰਟੈਲੀਜੈਂਸ ਏਜੰਸੀ) ਤੋਂ ਲੈ ਕੇ ਯੂ.ਐਸ ਸੈਂਟਰਲ ਕਮਾਂਡ ਅਤੇ ਪੈਂਟਾਗਨ ਤੱਕ ਆਪਣੇ ਪੂਰੇ ਕੈਰੀਅਰ ਵਿੱਚ ਲਗਾਤਾਰ ਰੁਕਾਵਟਾਂ ਨੂੰ ਪਾਰ ਕਰਨ ਲਈ ਪ੍ਰੇਰਿਤ ਕੀਤਾ ਹੈ। ਮੈਂ ਰੱਖਿਆ ਮੰਤਰਾਲੇ ਵਿੱਚ ਸਭ ਤੋਂ ਘੱਟ ਉਮਰ ਦੇ ਨਿਰਦੇਸ਼ਕਾਂ ਵਿੱਚੋਂ ਇੱਕ ਬਣ ਗਈ।” ਉਸ ਨੇ ਕਿਹਾ, ”ਮੈਨੂੰ ਅਕਸਰ ਕਿਹਾ ਜਾਂਦਾ ਸੀ ਕਿ ਮੈਂ ਅਜਿਹਾ ਨਹੀਂ ਕਰ ਸਕਾਂਗੀ ਪਰ ਮੈਂ ਇਹ ਕਰ ਦਿੱਤਾ।”