
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਬੁਡਾਪੇਸਟ ਯਾਤਰਾ ਦੌਰਾਨ ਹੰਗਰੀ ਅਤੇ ਚੀਨ ਨੇ ਰੇਲਵੇ ਅਤੇ ਇਲੈਕਟ੍ਰਿਕ ਵਾਹਨ ਉਦਯੋਗਾਂ ਦੇ ਨਾਲ-ਨਾਲ ਹੋਰ ਖੇਤਰਾਂ ਵਿਚ ਸਹਿਯੋਗ ਲਈ 18 ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਹਨ। ਹੰਗਰੀ ਦੇ ਵਿਦੇਸ਼ ਮੰਤਰੀ ਪੀਟਰ ਸਿਜਟਰ ਨੇ ਸੋਸ਼ਲ ਮੀਡੀਆ ‘ਤੇ ਜਾਰੀ ਇਕ ਵੀਡੀਓ ਸੰਦੇਸ਼ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, “ਅੱਜ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਬਹੁਤ ਸਫਲ ਗੱਲਬਾਤ ਕੀਤੀ, ਜਿਸ ਦੇ ਨਤੀਜੇ ਵਜੋਂ 18 ਸਮਝੌਤਿਆਂ ‘ਤੇ ਦਸਤਖ਼ਤ ਹੋਏ।”
ਮੰਤਰੀ ਨੇ ਕਿਹਾ ਕਿ ਬੁਡਾਪੇਸਟ-ਬੈਲਗ੍ਰੇਡ ਰੇਲਵੇ ਤੋਂ ਇਲਾਵਾ ਚੀਨੀ ਕੰਪਨੀਆਂ ਹੰਗਰੀ ਵਿੱਚ ਵੱਡੇ ਰੇਲਵੇ ਪ੍ਰੋਜੈਕਟਾਂ ਨੂੰ ਪੂਰਾ ਕਰਨਗੀਆਂ, ਜਿਸ ਵਿਚ ਹੰਗਰੀ ਦੀ ਰਾਜਧਾਨੀ ਦੇ ਆਲੇ ਦੁਆਲੇ ਇੱਕ ਰਿੰਗ ਰੇਲ ਟ੍ਰੈਕ ਦਾ ਨਿਰਮਾਣ ਅਤੇ ਹਵਾਈ ਅੱਡੇ ਤੋਂ ਸ਼ਹਿਰ ਦੇ ਕੇਂਦਰ ਤੱਕ ਇੱਕ ਰੇਲਵੇ ਦਾ ਨਿਰਮਾਣ ਸ਼ਾਮਲ ਹੈ। ਸਿਜਟਰ ਨੇ ਕਿਹਾ ਕਿ ਹੋਰ ਮਹੱਤਵਪੂਰਨ ਪ੍ਰੋਜੈਕਟ ਸਰਬੀਆ ਨਾਲ ਹੰਗਰੀ ਦੀ ਸਰਹੱਦ ਨਾਲ ਸਬੰਧਤ ਹਨ, ਜਿਸ ਵਿੱਚ ਰੋਸਕੇ-ਹੋਰਗੋਸ ਬਾਰਡਰ ਕ੍ਰਾਸਿੰਗ ਦਾ ਵਿਸਤਾਰ ਅਤੇ ਹੰਗਰੀ ਦੇ ਅਲਗਿਓ ਅਤੇ ਸਰਬੀਆ ਦੇ ਨੋਵੀ ਸਾਦ ਵਿਚਕਾਰ ਇੱਕ ਤੇਲ ਪਾਈਪਲਾਈਨ ਦਾ ਨਿਰਮਾਣ ਸ਼ਾਮਲ ਹੈ।