
12ਵੀਂ ਫੇਲ ਐਕਟਰ ਵਿਕਰਾਂਤ ਮੈਸੀ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹਨ। ਮੈਸੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇਕ ਕੈਬ ਡਰਾਈਵਰ ਨਾਲ ਲੜਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿਚ ਉਹ ਕੈਬ ਡਰਾਈਵਰ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਵਿਚ ਬਹਿਸ ਕਿਰਾਏ ਨੂੰ ਲੈ ਕੇ ਹੋ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਦੇ ਬਾਅਦ ਜ਼ਿਆਦਾਤਰ ਯੂਜਰਸ ਵਿਕਰਾਂਤ ਨੂੰ ਸਹੀ ਠਹਿਰਾ ਰਹੇ ਹਨ।
ਵੀਡੀਓ ਵਿਚ ਕੈਬ ਡਰਾਈਵਰ ਅਭਿਨੇਤਾ ਵਿਕਰਾਂਤ ਨੂੰ ਲੋਕੇਸ਼ਨ ਤੱਕ ਪਹੁੰਚਾਉਣ ਦੇ ਬਾਅਦ ਕਿਰਾਇਆ ਮੰਗ ਰਿਹਾ ਹੈ। ਹਾਲਾਂਕਿ ਵਿਕਰਾਂਤ ਕਹਿੰਦਾ ਹੈ ਕਿ ਉੁਨ੍ਹਾਂ ਨੇ ਜੋ ਪਹਿਲਾਂ ਕਿਰਾਇਆ ਦੱਸਿਆ ਸੀ ਤੇ ਹੁਣ ਜੋ ਦੱਸ ਰਹੇ ਹਨ ਉਸ ਵਿਚ ਫਰਕ ਹੈ। ਕੈਬ ਡਰਾਈਵਰ ਨੇ ਕੈਮਰਾ ਕੱਢਿਆ ਤੇ ਸਾਰੀਆਂ ਚੀਜ਼ਾਂ ਰਿਕਾਰਡ ਕਰਨ ਲੱਗਾ ਤੇ ਇਸ ਦੇ ਬਾਅਦ ਐਕਟਰ ਨੇ ਵੀ ਕੈਮਰਾ ਆਨ ਕਰਕੇ ਕੈਬ ਡਰਾਈਵਰ ‘ਤੇ ਭੜਕ ਰਹੇ ਹਨ।
ਕੈਬ ਡਰਾਈਵਰ ਵਿਕਰਾਂਤ ‘ਤੇ ਦੋਸ਼ ਲਗਾਉਂਦਾ ਹੈ ਕਿ ਸਵਾਰੀ ਨੇ ਕਿਰਾਇਆ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਜਦੋਂ ਕਿ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਲੋਕੇਸ਼ਨ ‘ਤੇ ਪਹੁੰਚਾ ਦਿੱਤਾ ਹੈ। ਵਿਕਰਾਂਤ ਬਹਿਸ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਉਹ ਕੈਬ ਵਿਚ ਬੈਠੇ ਸਨਤਾਂ ਕਿਰਾਇਆ 450 ਰੁਪਏ ਸੀ, ਹੁਣ ਇੰਨਾ ਜ਼ਿਆਦਾ ਕਿਵੇਂ ਹੋ ਸਕਦਾ ਹੈ।