
ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿੱਚ ਬੰਦ ਹਵਾਲਾਤੀ ਜੋ ਦੌਰਾਨੇ ਪੇਸ਼ੀ ਜ਼ਿਲ੍ਹਾ ਕਚਹਿਰੀ ਤੋਂ ਭੱਜ ਗਿਆ ਸੀ, ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਮਨਮੀਤ ਸਿੰਘ ਢਿੱਲੋਂ ਕਪਤਾਨ ਪੁਲਸ (ਇੰਨਵੈ.) ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਿਤੀ 02.05.2024 ਨੂੰ ਮੁਕੱਦਮਾ ਨੰਬਰ 14 ਮਿਤੀ 03.02.2024 ਅ/ਧ 21ਸੀ/61/85 NDPS ACT ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਾ ਦੋਸ਼ੀ ਜਸ਼ਨਦੀਪ ਸਿੰਘ ਉਰਫ ਬੱਲੀ ਪੁੱਤਰ ਮੁਖਤਿਆਰ ਸਿੰਘ ਵਾਸੀ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੋ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਚ ਬੰਦ ਹੈ, ਨੂੰ ਪੇਸ਼ੀ ਲਈ ਕਚਹਿਰੀਆਂ ਵਿਖੇ ਲਿਆਂਦਾ ਗਿਆ ਸੀ ਜੋ ਬਖਸ਼ੀਖਾਨੇ ਵਿੱਚੋਂ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਭੱਜ ਗਿਆ ਸੀ ਜਿਸ ਸਬੰਧੀ ਮੁੱਕਦਮਾ ਨੰਬਰ 77 ਮਿਤੀ 02.05.2024 ਅ/ਧ 223/224 ਹਿੰ:ਦੰ: ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ। ਜਿਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜ਼ਿਲ੍ਹਾ ਕਚਹਿਰੀਆਂ ਸ੍ਰੀ ਮੁਕਤਸਰ ਸਾਹਿਬ ਵਿੱਚੋਂ ਉਸਨੂੰ ਭੱਜਣ ਵਿਚ ਉਸਦੀ ਮਦਦ ਕਰਨ ਵਾਲਾ ਵਿਅਕਤੀ ਕਰਨ ਕੁਮਾਰ ਉਰਫ ਕਾਂਚਾ ਪੁੱਤਰ ਰਵੀ ਸਿੰਘ ਵਾਸੀ ਉੱਚਾ ਵਿਹੜਾ ਸ੍ਰੀ ਮੁਕਤਸਰ ਸਾਹਿਬ ਹੈ, ਜਿਸਨੂੰ ਮੁਕੱਦਮਾ ਉਕਤ ਵਿਚ ਨਾਮਜ਼ਦ ਕੀਤਾ ਗਿਆ ਅਤੇ ਵਾਧਾ ਜੁਰਮ 379/411/225 ਹਿੰ:ਦੰ: ਕਰਕੇ ਦੋਸ਼ੀ ਕਰਨ ਕੁਮਾਰ ਉਰਫ ਕਾਂਚਾ ਨੂੰ ਵੀ ਸਮੇਤ ਮੋਟਰਸਾਇਕਲ ਜੋ ਉਸਨੇ ਜਸ਼ਨਦੀਪ ਸਿੰਘ ਉਰਫ ਬੱਲੀ ਨੂੰ ਭਜਾਉਣ ਲਈ ਵਰਤਿਆ ਸੀ ਦੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਸਦੀ ਪੁੱਛਗਿੱਛ ਜਾਰੀ ਹੈ। ਦੌਰਾਨੇ ਪੁੱਛਗਿੱਛ ਜੇਕਰ ਇਸਨੂੰ ਹਵਾਲਾਤੀ ਨੂੰ ਭਜਾਉਣ ਸਬੰਧੀ ਹੋਰ ਕੋਈ ਗੱਲ ਸਾਹਮਣੇ ਆਉਦੀ ਹੈ ਤਾਂ ਬਣਦੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।