
ਚੰਡੀਗੜ੍ਹ : ਕਿਸਾਨ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਇਸ ਲਈ ਭਾਜਪਾ ਨੇ ਰਾਜ ਚੋਣ ਪ੍ਰਬੰਧਨ ਕਮੇਟੀ ਬਣਾਈ ਹੈ, ਜਿਸ ਦੀ ਕਮਾਨ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖ਼ੁਦ ਸੰਭਾਲੀ ਹੈ। ਇਸ ਦੇ ਨਾਲ ਹੀ 38 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੂੰ ਵੀ ਮਹਿਲਾ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
ਇਸ ‘ਚ ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ ਅਤੇ ਅਸ਼ਵਨੀ ਸੇਖੜੀ ਮੁੱਖ ਭੂਮਿਕਾ ‘ਚ ਹੋਣਗੇ। ਉਨ੍ਹਾਂ ਦੀ ਮਦਦ ਲਈ ਸੁਰਜੀਤ ਜਿਆਣੀ, ਜੰਗੀ ਲਾਲ ਮਹਾਜਨ, ਫਤਿਹਜੰਗ ਬਾਜਵਾ, ਐੱਸ. ਐੱਸ. ਚੰਨੀ, ਅਸ਼ਵਨੀ ਸ਼ਰਮਾ, ਸ਼ਵੇਤ ਮਲਿਕ ਅਤੇ ਚਰਨਜੀਤ ਸਿੰਘ ਅਟਵਾਲ ਨੂੰ ਕੋ-ਪ੍ਰਧਾਨ ਬਣਾਇਆ ਗਿਆ ਹੈ।