ਐਲੋਨ ਮਸਕ ਦਾ ਭਾਰਤ ਦੌਰਾ ਟਲਿਆ, ਭਲਕੇ ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ

ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ ਇਸ ਸਾਲ ਦੇ ਅੰਤ ਵਿੱਚ ਭਾਰਤ ਆਉਣਗੇ। ਐਲੋਨ ਮਸਕ ਨੇ ਮਾਈਕ੍ਰੋਬਲਾਗਿੰਗ ਸਾਈਟ ਐਕਸ ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ “ਟੇਸਲਾ ‘ਚ ਜਿਆਦਾ ਕੰਮ ਹੋਣ ਕਾਰਨ ਭਾਰਤ ਦੀ ਯਾਤਰਾ ‘ਚ ਦੇਰੀ ਹੋਈ, ਪਰ ਮੈਂ ਇਸ ਸਾਲ ਦੇ ਅੰਤ ‘ਚ ਯਾਤਰਾ ਲਈ ਉਤਸਕ ਹਾਂ”।

ਮਾਮਲੇ ਨਾਲ ਜੁੜੇ ਲੋਕਾਂ ਮੁਤਾਬਕ ਮਸਕ 23 ਅਪ੍ਰੈਲ ਨੂੰ ਟੇਸਲਾ ਦੀ ਪਹਿਲੀ ਤਿਮਾਹੀ ਦੇ ਪ੍ਰਦਰਸ਼ਨ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਲਈ ਅਮਰੀਕਾ ‘ਚ ਇਕ ਕਾਨਫਰੰਸ ਕਾਲ ‘ਚ ਹਿੱਸਾ ਲੈਣ ਵਾਲੇ ਹਨ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਐਲੋਨ ਮਸਕ 21 ਅਤੇ 22 ਅਪ੍ਰੈਲ ਨੂੰ ਭਾਰਤ ‘ਚ ਹੋਣਗੇ। ਇਸ ਦੌਰਾਨ ਉਹ PM ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਟੇਸਲਾ ਦੇ CEO ਅਤੇ ਉਨ੍ਹਾਂ ਦੀ ਟੀਮ ਸਰਕਾਰੀ ਅਧਿਕਾਰੀਆਂ ਅਤੇ ਉਦਯੋਗ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰੇਗੀ।

ਐਲੋਨ ਮਸਕ ਨੇ 10 ਅਪ੍ਰੈਲ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ ਕਿ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਤ ਨੂੰ ਲੈ ਕੇ ਮੈਂ ਉਤਸਕ ਹਾਂ”।

Leave a Reply

Your email address will not be published. Required fields are marked *