
ਵਿੰਦਾ ਨਾਲ ਮੰਗਲਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਜਾਂ ਕਹਿ ਸਕਦੇ ਹਾਂ ਕਿ ਵੱਡਾ ਹਾਦਸਾ ਟਲ ਗਿਆ। ਉਸ ਨੂੰ ਆਪਣੇ ਹੀ ਰਿਵਾਲਵਰ ਨਾਲ ਲੱਤ ‘ਚ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਵਿੰਦਾ ਦੀ ਧੀ ਟੀਨਾ ਨੇ ਮਹਾਕਾਲ ਮੰਦਿਰ ‘ਚ ਆਪਣੇ ਪਿਤਾ ਲਈ ਮਹਾਮਰਿਤੁੰਜਯ ਦਾ ਜਾਪ ਕਰਵਾਇਆ ਹੈ।ਦੱਸ ਦੇਈਏ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਗੋਵਿੰਦਾ ਕੋਲਕਾਤਾ ਜਾ ਰਹੇ ਸਨ। ਉਸ ਸਮੇਂ ਉਹ ਆਪਣਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ ਅਤੇ ਇਸ ਦੌਰਾਨ ਉਹ ਉਸ ਦੇ ਹੱਥ ‘ਚੋਂ ਤਿਲਕ ਗਿਆ ਅਤੇ ਗੋਲੀ ਚੱਲ ਗਈ। ਇਹ ਗੋਲੀ ਉਸ ਦੀ ਲੱਤ ਵਿੱਚ ਲੱਗੀ।