
ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾ ਦੇ ਖਿਲਾਫ ਲੋਕ ਸਭਾ ਇਲੈਕਸ਼ਨ-2024 ਦੇ ਸਬੰਧੀ ਚਲਾਈ ਮੁਹਿਮ ਤਹਿਤ ਸ਼੍ਰੀਮਤੀ ਜਸਰੂਪ ਕੋਰ ਬਾਂਠ, ਆਈ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਅਮਨਦੀਪ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦਿਹਾਤੀ ਦੀ ਅਗਵਾਈ ਹੇਠ ਲੇਡੀ ਸਬ ਇੰਸਪੈਕਰਟ ਗੁਰਸ਼ਿੰਦਰ ਕੋਰ ਮੁੱਖ ਅਫਸਰ ਜਲੰਧਰ ਦੀ ਪੁਲਿਸ ਪਾਰਟੀ ਵੱਲੋ 01 ਵਿਅਕਤੀ ਜੋ ਆਬਕਾਰੀ ਐਕਟ ਦਾ ਭਗੋੜਾ ਸੀ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਅਮਨਦੀਪ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਏ.ਐਸ.ਆਈ. ਜਸਵਿੰਦਰ ਸਿੰਘ ਥਾਣਾ ਮਹਿਤਪੁਰ ਜੋ ਸਮੇਤ ਸਾਥੀ ਕਰਮਚਾਰੀਆਂ ਦੇ ਭੈੜੇ ਪੁਰਸ਼ਾ ਦੀ ਚੈਕਿੰਗ ਸਬੰਧੀ ਆਦਰਾਮਾਨ ਮੋੜ ਮਹਿਤਪੁਰ ਮੋਜੂਦ ਸੀ ਤਾਂ ਪਿੰਡ ਆਦਰਾਮਾਨ ਮੋੜ ਤੋ ਜਸਵਿੰਦਰ ਸਿੰਘ ਉਰਫ ਟਿੱਡਾ ਪੁੱਤਰ ਪ੍ਰਕਾਸ਼ ਸਿੰਘ ਵਾਸੀ ਆਦਰਾਮਾਨ ਨੂੰ ਜੋ ਮੁੱਕਦਮਾ ਨੰਬਰ 63 ਮਿਤੀ 09.04.2020 ਜੁਰਮ 61-1-14 ਆਬਕਾਰੀ ਐਕਟ ਥਾਣਾ ਮਹਿਤਪੁਰ ਵਿੱਚ ਮਿਤੀ 07.07.2023 ਨੂੰ ਬਾ ਅਦਾਲਤ ਸ਼੍ਰੀਮਤੀ ਰਾਜਬਿੰਦਰ ਕੋਰ JMIC/NKD ਦੀ ਅਦਾਲਤ ਵੱਲੋ ਭਗੋੜਾ ਚੱਲਿਆਂ ਆ ਰਿਹਾ ਸੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ।