ਇਟਲੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਖਾਲਸਾ ਸਾਜਨਾ ਦਿਵਸ  ਅਤੇ ਵਿਸਾਖੀ ਦਾ ਦਿਹਾੜਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਕਾਸਤੇਨਦੋਲੋ ( ਬਰੇਸ਼ੀਆ) ਵਿਖੇ ਬੜੀ ਹੀ ਸ਼ਰਧਾਪੂਰਵਕ  ਢੰਗ  ਨਾਲ ਮਨਾਇਆ ਗਿਆ । ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਸੈਕਟਰੀ ਸੁਖਦੇਵ ਸਿੰਘ ਹੋਰਾਂ ਦੇ ਸਹਿਯੋਗ ਸਦਕਾ ਸਾਹਿਤ ਸੁਰ ਸੰਗਮ ਸਭਾ ,ਇਟਲੀ ਦੇ ਕਵੀਆਂ ਨੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਸ਼ਾਮਿਲ ਹੋ ਕੇ ਆਪੋ ਆਪਣੀ ਹਾਜਰੀ ਗੁਰੂ ਘਰ ਵਿਖੇ ਲਗਵਾਈ।  

ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ  ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਆਪਣੀਆਂ ਧਾਰਮਿਕ ਰਚਨਾਵਾਂ ਪੜੀਆਂ  , ਰਾਣਾ ਅਠੌਲਾ ਨੇ ਆਪਣੀਆਂ ਲਿਖੀਆਂ ਧਾਰਮਿਕ ਰਚਨਾਵਾਂ  ਤਰੰਨੁਮ ‘ਚ ਗਾ ਕੇ  ਸੰਗਤਾਂ ਨੂੰ ਮੰਤਰਮੁਗਦ ਕੀਤਾ। ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਨੇ ਦੋ ਧਾਰਮਿਕ ਰਚਨਾਵਾਂ ਜਿਹਨਾਂ ਵਿੱਚੋਂ  ਇੱਕ ਆਪਣੀ ਲਿਖੀ ਹੋਈ ਤੇ ਦੂਜੀ ਪ੍ਰਸਿੱਧ ਗੀਤਕਾਰ ਹਰਵਿੰਦਰ ਉਹੜਪੁਰੀ ਦੀ ਲਿਖੀ ਪੰਥ ਖਾਲਸਾ ਦੀ ਸਾਂਝ ਪਾਈ। ਇਸ ਪ੍ਰੋਗਰਾਮ ਦੀ ਮੰਚ ਸੰਚਾਲਨਾ ਦੀ ਸੇਵਾ ਪ੍ਰੇਮਪਾਲ ਸਿੰਘ ਜੀ ਨੇ ਬੜੇ ਹੀ ਵਧੀਆ ਢੰਗ ਨਾਲ ਨਿਭਾਈ ਅਤੇ ਉਹਨਾਂ ਵੀ ਆਪਣੀਆਂ ਧਾਰਮਿਕ ਰਚਨਾਵਾਂ ਪੜੀਆ। ਸਭਾ ਦੀਆਂ ਕਵਿੱਤਰੀਆਂ  ਵਿੱਚ ਸਤਵੀਰ ਕੌਰ ਸਾਂਝ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਸੰਖੇਪ ਰੂਪ ਵਿੱਚ ਸਾਂਝ ਪਾਈ ਅਤੇ ਆਪਣੀਆ ਧਾਰਮਿਕ ਰਚਨਾਵਾ ਪੜਨ ਉਪਰੰਤ ਬੱਚਿਆਂ ਨੂੰ ਪੰਜਾਬੀ ਭਾਸ਼ਾ ਦਾ  ਗਿਆਨ ਜਰੂਰ ਦੇਣ ਲਈ ਕਿਹਾ। ਕਰਮਜੀਤ ਕੌਰ ਰਾਣਾ ਅਤੇ ਜਸਵਿੰਦਰ ਕੌਰ ਮਿੰਟੂ ਨੇ ਵੀ ਆਪੋ ਆਪਣੀਆਂ ਧਾਰਮਿਕ ਰਚਨਾਵਾਂ ਪੜੀਆ। ਅਖੀਰ ਵਿੱਚ ਦਲਜਿੰਦਰ ਰਹਿਲ ਹੋਰਾਂ ਆਪਣੀ ਧਾਰਮਿਕ ਰਚਨਾ ਨਾਲ ਹਾਜਰੀ ਲਗਵਾਈ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਾਮਿਲ ਕਵੀਆਂ ਨੂੰ ਸਿਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਪ੍ਰਧਾਨ ਅਮਰੀਕ ਸਿੰਘ ਦੁਆਰਾ ਸਾਰੇ ਕਵੀਆਂ ਦਾ ਧੰਨਵਾਦ ਕਰਦਿਆਂ,,ਭਵਿਖ ਵਿੱਚ ਵੀ ਅਜਿਹੇ ਸਮਾਗਮ ਕਰਵਾਉਣ ਦੀ ਹਾਮੀ ਭਰੀ।

Leave a Reply

Your email address will not be published. Required fields are marked *