
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕੰਮ ਤੋਂ ਸਮਾਂ ਕੱਢ ਕੇ ਕਿਤੇ ਨਾ ਕਿਤੇ ਘੁੰਮਣ ਲਈ ਜਾਂਦੇ ਰਹਿੰਦੇ ਹਨ। ਪਿਛਲੇ ਸਾਲ ਬੀਚ ਤੋਂ ਉਸਦੀ ਬਿਨਾਂ ਕਮੀਜ਼ ਵਾਲੀ ਤਸਵੀਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਡੋਨਾਲਡ ਟਰੰਪ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਦੀਆਂ ਛੁੱਟੀਆਂ ‘ਤੇ ਸਵਾਲ ਖੜ੍ਹੇ ਕੀਤੇ। ਹਾਲ ਹੀ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਜਿਸ ਵਿੱਚ 81 ਸਾਲਾ ਬਾਈਡੇਨ ਵੱਲੋਂ ਆਪਣੇ ਕਾਰਜਕਾਲ ਦੌਰਾਨ ਲਈਆਂ ਗਈਆਂ ਛੁੱਟੀਆਂ ਦੀ ਸੂਚੀ ਸਾਹਮਣੇ ਆਈ। ਇਸ ਸੂਚੀ ਮੁਤਾਬਕ ਬਾਈਡੇਨ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ‘ਚ ਇੰਨੀਆਂ ਜ਼ਿਆਦਾ ਛੁੱਟੀਆਂ ਲਈਆਂ, ਜਿਸ ਲਈ ਇਕ ਆਮ ਆਦਮੀ ਨੂੰ 48 ਸਾਲ ਲੱਗ ਜਾਣਗੇ।ਰਾਸ਼ਟਰਪਤੀ ਬਾਈਡੇਨ ਓਨਾ ਹੀ ਸਮਾਂ ਬਾਹਰ ਬਿਤਾਉਂਦੇ ਹਨ ਜਿੰਨਾ ਸਮਾਂ ਉਹ ਦੇਸ਼ ਨੂੰ ਚਲਾਉਣ ਵਿਚ ਲਗਾਉਂਦੇ ਹਨ। ਰਿਪਬਲਿਕਨ ਨੈਸ਼ਨਲ ਕਮੇਟੀ ਦੇ ਅੰਕੜਿਆਂ ਅਨੁਸਾਰ ਔਸਤ ਅਮਰੀਕਨ ਨੂੰ ਸਾਲ ਵਿੱਚ 11 ਦਿਨ ਛੁੱਟੀਆਂ ਮਿਲਦੀਆਂ ਹਨ। ਬਾਈਡੇਨ ਨੇ 532 ਛੁੱਟੀਆਂ ਲਈਆਂ ਹਨ, ਜਿਸ ਨੂੰ ਲੈਣ ਲਈ ਔਸਤਨ ਇਕ ਵਿਅਕਤੀ ਨੂੰ 48 ਸਾਲ ਲੱਗਣਗੇ। ਰਿਪੋਰਟ ਅਨੁਸਾਰ ਬਾਈਡੇਨ 1326 ਦਿਨਾਂ ਵਿੱਚੋਂ ਲਗਭਗ 40% ਲਈ ਅਹੁਦੇ ‘ਤੇ ਰਹੇ ਹਨ।