ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋਂ 03 ਨਸ਼ਾ ਤਸਕਰਾਂ ਨੂੰ 300 ਨਸ਼ੀਲੀਆਂ ਗੋਲੀਆਂ ਖੁੱਲੀਆਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ

ਸ਼੍ਰੀ ਡਾ:ਅੰਕੁਰ ਗੁਪਤਾ,ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜਾ ਅਨੁਸਰਾ/ਨਸ਼ਾ ਤਸਕਰਾ/ਚੋਰਾਂ ਅਤੇ ਲੁੱਟਾ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਅਨੁਸਾਰ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਦੀ ਟੀਮ ਵੱਲੋਂ 03 ਨਸ਼ਾ ਤਸਕਰਾਂ ਨੂੰ 300 ਨਸ਼ੀਲੀਆਂ ਗੋਲੀਆਂ ਖੁੱਲੀਆਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਟੀਮ ਦੇ ਏ.ਐਸ.ਆਈ ਨਰੰਜਣ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਚਿੱਟੀ ਮੋੜ ਲਾਂਬੜਾ ਮੌਜੂਦ ਸੀ ਕਿ ਤਿੰਨ ਮੋਨੇ ਨੌਜਵਾਨ ਲੜਕੇ ਇੱਕ ਮੋਟਰਸਾਈਕਲ ਤੇ ਸਵਾਰ ਪਿੰਡ ਚਿੱਟੀ ਵੱਲੋਂ ਆਏ।ਜਿਹਨਾਂ ਨੂੰ ਏ.ਐਸ.ਆਈ ਨਰੰਜਣ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਜਿਹਨਾਂ ਨੇ ਇੱਕਦਮ ਘਬਰਾ ਕੇ ਮਟਰਸਾਈਕਲ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਇੱਹ ਮੋਟਰਸਾਈਕਲ ਤੋਂ ਡਿੱਗ ਗਏ।ਜਿਹਨਾਂ ਨੂੰ ਏ.ਐਸ.ਆਈ ਨਰੰਜਣ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਲਾਉਣ ਵਾਲੇ ਨੇ ਆਪਣਾ ਨਾਮ ਯੁਵਰਾਜ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਮਾਲੜੀ ਥਾਣਾ ਸਿਟੀ ਨਕੋਦਰ ਜਿਲਾ ਜਲੰਧਰ ਦੱਸਿਆ ਉਸ ਦੇ ਪਿੱਛੇ ਬੈਠ ਨੌਜਵਾਨ ਨੇ ਆਪਣਾ ਨਾਮ ਬਲਕਾਰ ਸਿੰਘ ਉਰਫ ਗੋਰਾ ਪੁੱਤਰ ਜਰਨੈਲ ਸਿੰਘ ਅਤੇ ਉਸਦੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਉਰਫ ਅਮਨ ਪੁੱਤਰ ਲਹਿੰਬਰ ਸਿੰਘ ਵਾਸੀਆਨ ਪਿੰਡ ਕੁਰਾਲੀ ਥਾਣਾ ਲਾਂਬੜਾ ਜਿਲਾ ਜਲੰਧਰ ਦੱਸਿਆ।ਜਿਹਨਾਂ ਦੀ ਤਲਾਸ਼ੀ ਦੌਰਾਨ ਮੋਟਰਸਾਈਕਲ ਚਲਾਉਣ ਵਾਲੇ ਯੁਵਰਾਜ ਸਿੰਘ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲ਼ਿਫਾਫਾ ਬ੍ਰਾਮਦ ਹੋਇਆ ਜਿਸ ਵਿੱਚੋਂ ਕੱਚੇ ਪੀਲੇ ਰੰਗ ਦੀਆਂ ਖੁੱਲੀਆਂ ਗੋਲੀਆਂ ਬਰਾਮਦ ਹੋਈਆਂ ਜਿਹਨਾਂ ਦੀ ਗਿਣਤੀ ਕਰਨ ਤੇ ਕੁੱਲ 300 ਗੋਲੀਆਂ ਹੋਈਆਂ।ਜਿਹਨਾਂ ਨੇ ਦੱਸਿਆ ਕਿ ਇਹ ਨਸ਼ੇ ਵਾਲੀਆਂ ਗੋਲੀਆਂ ਹਨ ਜੋ ਉਹ ਖਾਂਦੇ ਵੀ ਹਨ ਅਤੇ ਵੇਚਦੇ ਵੀ ਹਨ।ਜਿਹਨਾਂ ਖਿਲਾਫ ਮੁਕੱਦਮਾ ਨੰਬਰ 25 ਮਿਤੀ 15.04.24 ਅ/ਧ- 22,29 NDPS Act ਥਾਣਾ ਲਾਂਬੜਾ ਦਰਜ ਕਰਕੇ ਉਹਨਾਂ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ।ਦੋਸ਼ੀਆਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *