ਅਗਨੀਪੱਥ ਯੋਜਨਾ ਫ਼ੌਜ ਅਤੇ ਨੌਜਵਾਨਾਂ ਦਾ ਅਪਮਾਨ, ਸਰਕਾਰ ਬਣਦੇ ਹੀ ਕਰਾਂਗੇ ਰੱਦ: ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਫ਼ੌਜ ਵਿਚ ਭਰਤੀ ਦੀ ਘੱਟ ਸਮੇਂ ਲਈ ਅਗਨੀਪੱਥ ਯੋਜਨਾ ਨੂੰ ਫ਼ੌਜ ਅਤੇ ਦੇਸ਼ ਦੀ ਰਾਖੀ ਦਾ ਸੁਫ਼ਨਾ ਵੇਖਣ ਵਾਲੇ ਨੌਜਵਾਨਾਂ ਦਾ ਅਪਮਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੀ ਸਰਕਾਰ ਬਣਨ ਨਾਲ ਹੀ ਇਸ ਯੋਜਨਾ ਨੂੰ ਤੁਰੰਤ ਰੱਦ ਕਰ ਕੇ ਪੁਰਾਣੀ ਭਰਤੀ ਪ੍ਰਕਿਰਿਆ ਬਹਾਲ ਕੀਤੀ ਜਾਵੇਗੀ। ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵੀ ਇਸ ਯੋਜਨਾ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ।

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਪੋਸਟ ਕੀਤਾ ਕਿ ਅਗਨੀਪੱਥ ਯੋਜਨਾ ਭਾਰਤੀ ਫ਼ੌਜ ਅਤੇ ਦੇਸ਼ ਦੀ ਰਾਖੀ ਕਰਨ ਦਾ ਸੁਫ਼ਨਾ ਵੇਖਣ ਵਾਲੇ ਬਹਾਦਰ ਨੌਜਵਾਨਾਂ ਦਾ ਅਪਮਾਨ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੇ ਗਠਜੋੜ ‘ਇੰਡੀਆ’ ਦੀ ਸਰਕਾਰ ਬਣਦੇ ਹੀ ਅਸੀਂ ਇਸ ਯੋਜਨਾ ਨੂੰ ਤੁਰੰਤ ਰੱਦ ਕਰ ਕੇ ਪੁਰਾਣੀ ਸਥਾਈ ਭਰਤੀ ਪ੍ਰਕਿਰਿਆ ਫਿਰ ਤੋਂ ਲਾਗੂ ਕਰਾਂਗੇ। ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ 14 ਜੂਨ 2022 ਨੂੰ ਐਲਾਨੀ ਗਈ ਅਗਨੀਪੱਥ ਯੋਜਨਾ ਸਾਢੇ 17 ਸਾਲ ਤੋਂ 21 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਨੂੰ ਸਿਰਫ਼ 4 ਸਾਲ ਲਈ ਫ਼ੌਜ ਵਿਚ ਭਰਤੀ ਕਰਨ ਲਈ ਲਿਆਂਦੀ ਗਈ ਹੈ। 4 ਸਾਲ ਬਾਅਦ ਇਨ੍ਹਾਂ ਵਿਚ 25 ਫ਼ੀਸਦੀ ਨੂੰ ਅਗਲੇ 15 ਸਾਲਾਂ ਲਈ ਫ਼ੌਜ ਵਿਚ ਬਰਕਰਾਰ ਰੱਖਣ ਦੀ ਵਿਵਸਥਾ ਹੈ।

Leave a Reply

Your email address will not be published. Required fields are marked *