
ਅਫਗਾਨਿਸਤਾਨ ਦੇ ਦੱਖਣੀ ਅਤੇ ਪੂਰਬੀ ਖੇਤਰਾਂ ਵਿਚ 11 ਇਤਿਹਾਸਕ ਸਥਾਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਦੇਸ਼ ਦੇ ਸੂਚਨਾ ਅਤੇ ਸੱਭਿਆਚਾਰ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਆਉਟਲੈਟ ਟੋਲੋ ਨਿਊਜ਼ ਨੇ ਬੁੱਧਵਾਰ ਨੂੰ ਮੰਤਰਾਲੇ ਦੇ ਬੁਲਾਰੇ ਖੁਬੈਬ ਗੂਫਰਾਨ ਦੇ ਹਵਾਲੇ ਨਾਲ ਕਿਹਾ, “ਦੱਖਣੀ ਕੰਧਾਰ ਸੂਬੇ ਵਿੱਚ ਦੋ ਅਤੇ ਪੱਛਮੀ ਹੇਰਾਤ ਸੂਬੇ ਵਿੱਚ ਨੌਂ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਹ ਢਹਿ ਜਾਣ ਦਾ ਖ਼ਤਰਾ ਹੈ।” ਹੁਣ ਇਨ੍ਹਾਂ ਥਾਵਾਂ ਦੇ ਪੁਰਨ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਰੋਤਾਂ ਅਤੇ ਲੋੜੀਂਦੀਆਂ ਸਹੂਲਤਾਂ ਦਾ ਪਤਾ ਲਗਾਉਣ ਤੋਂ ਬਾਅਦ 10 ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਹਾਲੀਆ ਹੜ੍ਹ ਤੇ ਭੂਚਾਲਾਂ ਨੇ ਅਫਗਾਨਿਸਤਾਨ ਦੇ ਜ਼ਿਆਦਾਤਰ ਹਿੱਸਿਆਂ, ਖਾਸ ਕਰਕੇ ਪੱਛਮ ਤੇ ਉੱਤਰ ਵਿੱਚ ਇਤਿਹਾਸਕ ਸਥਾਨਾਂ ਨੂੰ ਪ੍ਰਭਾਵਿਤ ਕੀਤਾ ਹੈ।