ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਦੇ ਤਹਿਤ 11 ਗੋਦਾਮਾਂ ਦਾ ਕੀਤਾ ਉਦਘਾਟਨ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 11 ਰਾਜਾਂ ਵਿੱਚ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS) ਵਿੱਚ ਅਨਾਜ ਸਟੋਰ ਕਰਨ ਲਈ 11 ਗੋਦਾਮਾਂ ਦਾ ਉਦਘਾਟਨ ਕੀਤਾ। ਇਹ ਗੁਦਾਮ ਸਹਿਕਾਰੀ ਖੇਤਰ ਵਿੱਚ ਸਰਕਾਰ ਦੀ ਵਿਸ਼ਵ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਦਾ ਹਿੱਸਾ ਹਨ। ਮੋਦੀ ਨੇ ਗੋਦਾਮਾਂ ਅਤੇ ਹੋਰ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਦੇਸ਼ ਭਰ ਵਿੱਚ ਵਾਧੂ 500 PACS ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਦੇਸ਼ ਭਰ ਵਿੱਚ 18,000 PACS ਦੇ ਕੰਪਿਊਟਰੀਕਰਨ ਲਈ ਇੱਕ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ। 

ਉਹਨਾਂ ਨੇ ਕਿਹਾ, “ਅੱਜ ਅਸੀਂ ਆਪਣੇ ਕਿਸਾਨਾਂ ਲਈ ਦੁਨੀਆ ਦੀ ਸਭ ਤੋਂ ਵੱਡੀ ਸਟੋਰੇਜ ਸਕੀਮ ਲਾਂਚ ਕਰ ਦਿੱਤੀ ਹੈ। ਇਸ ਦੇ ਤਹਿਤ ਦੇਸ਼ ਭਰ ਵਿੱਚ ਹਜ਼ਾਰਾਂ ਵੇਅਰਹਾਊਸ ਅਤੇ ਗੋਦਾਮ ਬਣਾਏ ਜਾਣਗੇ।” ਮੋਦੀ ਨੇ ਸਹਿਕਾਰੀ ਖੇਤਰ ਨੂੰ ਅਪੀਲ ਕੀਤੀ ਕਿ ਉਹ ਖਾਣ ਵਾਲੇ ਤੇਲ ਅਤੇ ਖਾਦਾਂ ਸਮੇਤ ਖੇਤੀ ਉਤਪਾਦਾਂ ਲਈ ਦਰਾਮਦ ਨਿਰਭਰਤਾ ਨੂੰ ਘੱਟ ਕਰਨ ਵਿੱਚ ਮਦਦ ਕਰਨ।

Leave a Reply

Your email address will not be published. Required fields are marked *