ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

 ਹੁਣ ਫਰਵਰੀ ਦਾ ਮਹੀਨਾ ਖ਼ਤਮ ਹੋਣ ‘ਚ ਕੁਝ ਹੀ ਦਿਨ ਬਚੇ ਹਨ, ਜਿਸ ਤੋਂ ਬਾਅਦ ਮਾਰਚ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਮਾਰਚ ਦਾ ਮਹੀਨਾ ਤਿਉਹਾਰਾਂ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੁੰਦਾ ਹੈ। ਮਹਾਸ਼ਿਵਰਾਤਰੀ ਦੇ ਨਾਲ-ਨਾਲ ਇਸ ਮਹੀਨੇ ਹੋਲੀ ਦਾ ਤਿਉਹਾਰ ਵੀ ਆ ਰਿਹਾ ਹੈ, ਜੋ ਬਹੁਤ ਮਹੱਤਵਪੂਰਨ ਹੈ। ਦੂਜੇ ਪਾਸੇ ਗੁੱਡ ਫਰਾਈਡੇ ਵੀ ਇਸ ਮਹੀਨੇ ਆਉਂਦਾ ਹੈ। ਮਾਰਚ ਦੇ 5 ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਤੋਂ ਇਲਾਵਾ 7 ਦਿਨਾਂ ਤੱਕ ਵੱਖ-ਵੱਖ ਥਾਵਾਂ ‘ਤੇ ਬੈਂਕਾਂ ਦਾ ਕੰਮਕਾਜ ਬੰਦ ਹੋ ਰਿਹਾ ਹੈ। ਅਜਿਹੇ ‘ਚ ਜੇਕਰ ਤੁਹਾਡਾ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਪੂਰਾ ਕਰ ਲਓ। 

ਮਾਰਚ ਦੇ ਮਹੀਨੇ ਬੈਂਕਾਂ ਵਿਚ ਹੋਣ ਵਾਲੀਆਂ ਛੁੱਟੀਆਂ ਦੀ ਚੈੱਕ ਕਰੋ ਲਿਸਟ
 
1 ਮਾਰਚ, 2024- ਸ਼ੁੱਕਰਵਾਰ – ਚਾਪਚਰ ਕੁਟ ਮਿਜ਼ੋਰਮ ‘ਚ ਬੰਦ ਰਹਿਣਗੇ ਬੈਂਕ
3 ਮਾਰਚ, 2024- ਐਤਵਾਰ – ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ 
8 ਮਾਰਚ, 2024- ਸ਼ੁੱਕਰਵਾਰ – ਮਹਾਸ਼ਿਵਰਾਤਰੀ ਕਾਰਨ ਪੂਰੇ ਭਾਰਤ ‘ਚ ਬੰਦ ਰਹਿਣਗੇ ਬੈਂਕ
9 ਮਾਰਚ, 2024- ਸ਼ਨੀਵਾਰ – ਪੂਰੇ ਭਾਰਤ ਵਿੱਚ ਮਹੀਨੇ ਦੇ ਦੂਜੇ ਸ਼ਨੀਵਾਰ ਬੰਦ ਰਹਿਣਗੇ ਬੈਂਕ
10 ਮਾਰਚ, 2024- ਐਤਵਾਰ – ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
17 ਮਾਰਚ, 2024- ਐਤਵਾਰ – ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
22 ਮਾਰਚ, 2024- ਸ਼ੁੱਕਰਵਾਰ – ਬਿਹਾਰ ਦਿਵਸ (ਬਿਹਾਰ) ‘ਚ ਬੰਦ ਰਹਿਣਗੇ ਬੈਂਕ
23 ਮਾਰਚ, 2024- ਸ਼ਨੀਵਾਰ – ਪੂਰੇ ਭਾਰਤ ਵਿੱਚ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ
24 ਮਾਰਚ, 2024- ਐਤਵਾਰ – ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
25 ਮਾਰਚ, 2024- ਸੋਮਵਾਰ – ਹੋਲੀ ਦਾ ਤਿਉਹਾਰ, ਧੂਲੇਟੀ/ਡੋਲ ਜਾਤਰਾ/ਧੁਲੰਡੀ ਕਈ ਰਾਜਾਂ ਦੇ ਬੈਂਕ ਬੰਦ
26 ਮਾਰਚ, 2024- ਮੰਗਲਵਾਰ – ਦੂਜਾ ਦਿਨ/ਹੋਲੀ ਓਡੀਸ਼ਾ, ਮਨੀਪੁਰ ਅਤੇ ਬਿਹਾਰ ਵਿਚ ਬੈਂਕ ਬੰਦ
27 ਮਾਰਚ, 2024- ਬੁੱਧਵਾਰ – ਹੋਲੀ ਬਿਹਾਰ ਹੋਣ ਕਰਕੇ ਬੰਦ ਰਹਿਣਗੇ ਬੈਂਕ
29 ਮਾਰਚ, 2024- ਸ਼ੁੱਕਰਵਾਰ – ਗੁੱਡ ਫਰਾਈਡੇ ਕਾਰਨ ਬੰਦ ਰਹਿਣਗੇ ਬੈਂਕ
31 ਮਾਰਚ, 2024- ਐਤਵਾਰ – ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ

Leave a Reply

Your email address will not be published. Required fields are marked *