
ਰੌਬਰਟ ਡੂਬੋਇਸ ਨੇ ਆਪਣੀ ਜ਼ਿੰਦਗੀ ਦੇ 37 ਸਾਲ ਉਸ ਮਾਮਲੇ ਵਿਚ ਜੇਲ੍ਹ ਵਿਚ ਬਿਤਾਏ ਜਿਸ ਨੂੰ ਉਸ ਨੇ ਕਦੇ ਅੰਜਾਮ ਦਿੱਤਾ ਹੀ ਨਹੀਂ ਸੀ। ਰੌਬਰਟ ਨੂੰ 1983 ਵਿੱਚ ਬਲਾਤਕਾਰ ਅਤੇ ਕਤਲ ਦੇ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਮਾਮਲਾ ਅਮਰੀਕਾ ਦੇ ਫਲੋਰੀਡਾ ਦਾ ਹੈ। ਇਹ ਪਤਾ ਲੱਗਣ ‘ਤੇ ਕੀ ਰੌਬਰਟ ਨੇ ਇਹ ਅਪਰਾਧ ਕੀਤਾ ਹੀ ਨਹੀਂ ਸੀ ਤਾਂ ਹੁਣ ਉਸ ਨੂੰ ਮੁਆਵਜ਼ੇ ਵਜੋਂ 1.4 ਕਰੋੜ ਡਾਲਰ (116 ਕਰੋੜ ਰੁਪਏ) ਮਿਲਣਗੇ। ਰੌਬਰਟ ਇਸ ਸਮੇਂ 59 ਸਾਲ ਦਾ ਹੈ ਅਤੇ ਜਦੋਂ ਉਸ ਨੂੰ 19 ਸਾਲਾ ਬਾਰਬਰਾ ਗ੍ਰਾਮ ਦੇ ਕਤਲ ਦੇ ਮਾਮਲੇ ਵਿਚ 1983 ਵਿਚ ਮੌਤ ਦੀ ਸਜ਼ਾ ਹੋਈ ਸੀ ਤਾਂ ਉਦੋਂ ਉਹ 18 ਸਾਲ ਦਾ ਸੀ। ਹਾਲਾਂਕਿ ਬਾਅਦ ਵਿੱਚ ਉਸਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ, 2018 ਵਿੱਚ ਇਨੋਸੈਂਸ ਪ੍ਰੋਜੈਕਟ ਆਰਗੇਨਾਈਜ਼ੇਸ਼ਨ ਦੀ ਮਦਦ ਨਾਲ ਪ੍ਰੌਸੀਕਿਊਟਰਜ਼ ਇਸ ਮਾਮਲੇ ਨੂੰ ਫਿਰ ਤੋਂ ਖੋਲ੍ਹਣ ਲਈ ਸਹਿਮਤ ਹੋ ਗਏ। ਡੀ.ਐੱਨ.ਏ. ਟੈਸਟ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਕੋਈ ਹੋਰ ਦੋ ਵਿਅਕਤੀ ਸ਼ਾਮਲ ਸਨ। ਇਸ ਤੋਂ ਬਾਅਦ ਰੌਬਰਟ ਨੂੰ ਸਾਲ 2020 ‘ਚ ਰਿਹਾਅ ਕਰ ਦਿੱਤਾ ਗਿਆ।
ਕੌਂਸਲ ਦੇ ਮੈਂਬਰ ਲੁਈਸ ਵੀਏਰਾ ਦਾ ਕਹਿਣਾ ਹੈ ਕਿ ਇਹ ਬਹੁਤ ਵੱਡੀ ਗਲਤੀ ਸੀ ਅਤੇ ਉਮੀਦ ਕਰਦੇ ਹਾਂ ਕਿ ਇਸ ਮੁਆਵਜ਼ੇ ਨਾਲ ਰੌਬਰਟ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ। ਸ਼ਹਿਰ ਦੇ ਦਸਤਾਵੇਜ਼ਾਂ ਦੇ ਅਨੁਸਾਰ, ਰੌਬਰਟ ਅਤੇ ਉਸਦੀ ਫਰਮ ਨੂੰ ਇਸ ਸਾਲ 90 ਲੱਖ ਡਾਲਰ ਮਿਲਣਗੇ, ਅਗਲੇ ਸਾਲ 30 ਲੱਖ ਡਾਲਰ ਅਤੇ ਫਿਰ ਮਿਲੀਅਨ ਅਤੇ ਫਿਰ 2026 ਵਿੱਚ 20 ਲੱਖ ਡਾਲਰ ਮਿਲਗੇ। ਦੱਸ ਦੇਈਏ ਕਿ ਗ੍ਰਾਮ ਦਾ ਅਗਸਤ 1983 ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ, ਜਦੋਂ ਉਹ ਟੈਂਪਾ ਰੈਸਟੋਰੈਂਟ ਵਿੱਚ ਆਪਣੀ ਨੌਕਰੀ ਤੋਂ ਘਰ ਜਾ ਰਹੀ ਸੀ।