
ਜ਼ਿਲ੍ਹੇ ’ਚ ਐੱਸ. ਐੱਸ. ਪੀ. ਵੱਲੋਂ ਮਾੜੇ ਅੰਸਰਾਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਲੜੀ ਦੇ ਤਹਿਤ ਆਏ ਦਿਨ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਦੇ ਤਹਿਤ ਵੀਰਵਾਰ 2 ਹੋਰ ਨਸ਼ਾ ਤਸਕਰਾਂ ਦੀਆਂ 2 ਕਰੋੜ 77 ਲੱਖ 91 ਹਜ਼ਾਰ 357 ਰੁਪਏ ਕੀਮਤ ਵਾਲੀਆਂ ਜਾਇਦਾਦਾਂ ਨੂੰ ਫਰੀਜ਼ ਕਰ ਦਿੱਤਾ ਗਿਆ ਹੈ।ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ. ਐੱਸ. ਪੀ. ਅਭੀਮੰਨੀਊ ਰਾਣਾ ਨੇ ਦੱਸਿਆ ਕਿ ਵਿਨੇ ਅਗਰਵਾਲ ਪੁੱਤਰ ਰਮੇਸ਼ ਕੁਮਾਰ ਵਾਸੀ ਮਕਾਨ ਨੰਬਰ ਅੱਠ ਸਾਹਮਣੇ ਕੰਪਨੀ ਬਾਗ ਮਿਲਾਪ ਐਵਨਿਊ ਅੰਮ੍ਰਿਤਸਰ ਦੀ ਕੁੱਲ 2 ਕਰੋੜ 16 ਲੱਖ 41 ਹਜ਼ਾਰ 357 ਰੁਪਏ ਕੀਮਤ ਵਾਲੀ ਜਾਇਦਾਦ, ਅਤੇ ਜੁਗਰਾਜ ਸਿੰਘ ਉਰਫ ਜੱਗਾ ਉੱਤਰ ਮਾਹਨ ਸਿੰਘ ਵਾਸੀ ਭਗੂਪੁਰ ਦੀ ਕੁੱਲ ਰਕਮ 61 ਲੱਖ 50 ਹਜ਼ਾਰ ਰੁਪਏ ਕੀਮਤ ਦੀ ਜਾਇਦਾਦ ਨੂੰ ਫਰੀਜ਼ ਕਰਨ ਸਬੰਧੀ ਘਰਾਂ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਹਨ।